ਯੋ ਯੋ ਹਨੀ ਸਿੰਘ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਪਾਈ ਰੋਮਾਂਟਿਕ ਪੋਸਟ, ਗੁਰੂ ਰੰਧਾਵਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਕੀਤਾ ਬਰਥਡੇਅ ਵਿਸ਼
ਪੰਜਾਬੀ ਰੈਪਰ, ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਨੇ ਆਪਣੇ ਲਾਈਫ ਪਾਟਨਰ ਸ਼ਾਲਿਨੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਪਤਨੀ ਸ਼ਾਲਿਨੀ ਨੂੰ ਜਨਮ ਦਿਨ ਵਿਸ਼ ਕੀਤਾ ਹੈ ।
ਉਨ੍ਹਾਂ ਨੇ ਸ਼ਾਲਿਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਪਤਨੀ ਸ਼ਾਲਿਨੀ ...ਮੇਰੀ ਜ਼ਿੰਦਗੀ ਚ ਆਉਂਣ ਦੇ ਲਈ ਧੰਨਵਾਦ’ । ਇਸ ਪੋਸਟ ਉੱਤੇ ਪੰਜਾਬੀ ਗਾਇਕ ਗੁਰੂ ਰੰਧਾਵਾ, ਸਾਰਾ ਗੁਰਪਾਲ, ਸੁਨੀਲ ਗਰੋਵਰ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਸ਼ਾਲਿਨੀ ਨੂੰ ਬਰਥਡੇਅ ਵਿਸ਼ ਕੀਤਾ ਹੈ । ਇਸ ਪੋਸਟ ਉੱਤੇ 3 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
ਦੱਸ ਦਈਏ ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸਨ । ਸ਼ਾਲਿਨੀ ਹਨੀ ਸਿੰਘ ਦੀ ਕਲਾਸਮੇਟ ਸੀ, ਦੋਵੇਂ ਇਕੱਠੇ ਪੰਜਾਬੀ ਬਾਗ (ਦਿੱਲੀ) ਦੇ ਸਕੂਲ ‘ਚ ਪੜ੍ਹਦੇ ਸਨ । ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹਨੀ ਸਿੰਘ ਲੰਡਨ ‘ਚ ਆਪਣੀ ਮਿਊਜ਼ਿਕ ਡਿਗਰੀ ਲਈ ਚੱਲੇ ਗਏ ਸਨ। ਪਰ ਦੋਵਾਂ ਦੇ ਪਿਆਰ ਵਿਚ ਇਸ ਦੂਰੀ ਦਾ ਕੋਈ ਅਸਰ ਨਹੀਂ ਹੋਇਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਤੇ ਸ਼ਾਲਿਨੀ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ । ਇਹ ਵਿਆਹ ਚੁੱਪ-ਚੁਪੀਤੇ ਕੀਤਾ ਗਿਆ ਸੀ, ਜਿਸ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਹਨੀ ਤੇ ਸ਼ਾਲਿਨੀ ਨੇ ਆਪਣੇ ਵਿਆਹ ਨੂੰ ਜਨਤਕ ਨਹੀਂ ਸੀ ਕੀਤਾ । ਪਰ ਇਕ ਰਿਆਲਿਟੀ ਸ਼ੋਅ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਨਾਲ ਰੁਬਰੂ ਕਰਵਾਇਆ ਸੀ ।