ਹਨੀ ਸਿੰਘ ਦੇ ਗੀਤ ‘ਮੱਖਣਾਂ’ ਨੇ ਪਾਗਲ ਕੀਤੀਆਂ ਕੁੜੀਆਂ, ਵੀਡੀਓ ਹੋਈ ਵਾਇਰਲ

written by Lajwinder kaur | January 03, 2019

ਯੋ ਯੋ ਹਨੀ ਸਿੰਘ ਨੇ ਜਿਹਨਾਂ ਨੇ ‘ਮੱਖਣਾਂ’ ਗੀਤ ਨਾਲ ਕਮਬੈਕ ਕੀਤਾ ਹੈ। ‘ਮੱਖਣਾਂ’ ਗੀਤ ਕੁੱਝ ਸਮੇਂ ਪਹਿਲਾਂ ਹੀ ਆਇਆ ਸੀ ਤੇ ਆਉਂਦੇ ਹੀ ਧਮਾਲ ਪਾ ਦਿੱਤੀ, ਤੇ ਯੂਟਿਊਬ ਦੇ ਕਈ ਰਿਕਾਰਡ ਤੋੜ ਕੇ ਇਹ ਗੀਤ ਟ੍ਰੈਂਡਿੰਗ 'ਚ ਰਿਹਾ । ਹੁਣ ਤੱਕ ਇਸ ਸੁਪਰ ਹਿੱਟ ਗੀਤ ਨੂੰ 64 ਮਿਲੀਅਨ ਲੋਕ ਦੇਖ ਚੁੱਕੇ ਹਨ।

https://www.instagram.com/p/BsImxD4hPPQ/

ਹੋਰ ਵੇਖੋ: ‘ਕਾਕਾ ਜੀ’ ਨੂੰ ਕੌਣ ਮਿਲ ਗਿਆ, ਜਿਸ ਨਾਲ ਜ਼ਿੰਦਗੀ ‘ਚ ਲੱਗੀਆਂ ਮੌਜ ਬਹਾਰਾਂ, ਵੇਖੋ ਵੀਡੀਓ

ਹਨੀ ਸਿੰਘ ਦੇ ਫੈਨਜ਼ ਲਈ ਇਹ ਬਹੁਤ ਵਧੀਆ ਸਰਪ੍ਰਾਈਜ਼ ਸੀ। ਇਸ ਗੀਤ ਦਾ ਹੈਂਗ ਓਵਰ ਹਲੇ ਤੱਕ ਲੋਕਾਂ ਦੇ ਸਿਰ ਚੱੜਕੇ ਬੋਲ ਰਿਹਾ ਹੈ। ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਨੂੰ ਸ਼ੇਅਰ ਕੀਤੀ ਹੈ। ਜਿਸ ‘ਚ ਦੋ ਕੁੜੀਆਂ ਨੇ ਯੋ ਯੋ ਹਨੀ ਸਿੰਘ ਦੀ ਜੰਮ ਕੇ ਤਾਰੀਫ ਕੀਤੀ ਤੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿਉਂਕਿ ਹਨੀ ਸਿੰਘ ਵਾਪਿਸ ਆ ਚੁੱਕੇ ਹਨ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕੁੜੀਆਂ ਯੋ ਯੋ ਹਨੀ ਸਿੰਘ ਦੇ ਗੀਤ ਮੱਖਣਾ ਤੇ ਡਾਂਸ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

https://www.instagram.com/p/Br5SfkrBdW5/

ਹੋਰ ਵੇਖੋ: ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ

ਗੀਤ ਦੀ ਗੱਲ ਕਰੀਏ ਤਾਂ ‘ਮੱਖਣਾਂ’ ਗਾਣੇ ਦੇ ਲਿਰਿਕਸ, ਮਿਊਜ਼ਿਕ ਜੋ ਖੁਦ ਹਨੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ‘ਚ ਨੇਹਾ ਕੱਕੜ, ਸਿੰਘਸਟਾ, ਸੇਨ, ਪਿਨਾਕੀ, ਅਲਿਸਟਰ ਵਰਗੇ ਦਿੱਗਜ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲਗਾਇਆ ਗਿਆ ਹੈ। ਇਸ ਗੀਤ ਨੂੰ ਟੀ ਸੀਰੀਜ਼ ਵੱਲੋਂ ਲਾਂਚ ਕੀਤਾ ਗਿਆ ਸੀ।

You may also like