ਭਾਰਤ ਦੇ ਵਿਸ਼ਵ ਕੱਪ ਚੋਂ ਬਾਹਰ ਹੋਣ ਤੋਂ ਬਾਅਦ ਮਹੇਂਦਰ ਸਿੰਘ ਧੋਨੀ ਬਾਰੇ ਆਹ ਕੀ ਕਹਿ ਗਏ ਯੋਗਰਾਜ ਸਿੰਘ ! 

written by Shaminder | July 11, 2019

ਵਿਸ਼ਵ ਕੱਪ ਚੋਂ ਭਾਰਤ ਬਾਹਰ ਹੋ ਗਿਆ । ਇਸ ਮੁਕਾਬਲੇ ਤੋਂ ਭਾਰਤੀ ਕ੍ਰਿਕੇਟ ਪ੍ਰੇਮੀਆਂ ਨੂੰ ਕਾਫੀ ਉਮੀਦਾਂ ਸਨ । ਪਰ ਇਨ੍ਹਾਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ । ਇਸ ਤੋਂ ਬਾਅਦ ਕਈ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ । ਇਸ ਸਬੰਧ 'ਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। https://twitter.com/Cricketracker/status/1148480750745866241 ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ। yograj singh के लिए इमेज परिणाम ਯੋਗਰਾਜ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਤੋਂ ਕਾਫੀ ਦੁਖੀ ਨੇ । ਉਨ੍ਹਾਂ ਨੇ ਰਾਇਡੂ ਦੇ ਰਿਟਾਇਰਮੈਂਟ ਦੇ ਫ਼ੈਸਲੇ ਨੂੰ ਜਲਦਬਾਜ਼ੀ 'ਚ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ ਹੈ । ਦੱਸ ਦਈਏ ਕਿ ਵਿਸ਼ਵ ਕੱਪ 'ਚ ਥਾਂ ਨਾ ਮਿਲਣ ਕਾਰਨ ਅੰਬਾਤੀ ਰਾਇਡੂ ਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ ।

0 Comments
0

You may also like