ਸਰਵਾਈਕਲ ਦੇ ਦਰਦ ਤੋਂ ਇਹ ਘਰੇਲੂ ਉਪਾਅ ਕਰਕੇ ਤੁਸੀਂ ਵੀ ਪਾ ਸਕਦੇ ਹੋ ਛੁਟਕਾਰਾ

Written by  Shaminder   |  November 27th 2020 05:09 PM  |  Updated: November 27th 2020 05:09 PM

ਸਰਵਾਈਕਲ ਦੇ ਦਰਦ ਤੋਂ ਇਹ ਘਰੇਲੂ ਉਪਾਅ ਕਰਕੇ ਤੁਸੀਂ ਵੀ ਪਾ ਸਕਦੇ ਹੋ ਛੁਟਕਾਰਾ

ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਆਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੋਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ । ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਘਰ ਵਿੱਚ ਆਮ ਤੋਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਲਸਣ ਦੀ । ਜਿਸਨੂੰ ਅਸੀਂ ਘਰਾਂ ਵਿੱਚ ਸਬਜ਼ੀ ਵਿੱਚ ਪਾਉਣ ਲਈ ਇਸਤੇਮਾਲ ਕਰਦੇ ਹਾਂ ।

cervical-pain

ਇਸ ਦਾ ਇਸਤੇਮਾਲ ਕਰਕੇ ਤੁਸੀਂ ਸਰਵਾਈਕਲ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ । ਇਸ ਲਈ ਤੁਹਾਨੂੰ ਕਰਨਾ ਇਹ ਹੋਵੇਗਾ ਕਿ ਇੱਕ ਬਰਤਨ ਵਿੱਚ ਤੇਲ ਪਾ ਕੇ ਉਸ ਵਿੱਚ ਲਸਣ ਦੀਆਂ ਅੱਠ ਦਸ ਕਲੀਆਂ ਲੈ ਲਉ ਅਤੇ ਲਾਲ ਹੋਣ ਤੱਕ ਗਰਮ ਕਰੋ ।

ਹੋਰ ਪੜ੍ਹੋ : ਸੱਤੂ ਸ਼ਰਬਤ ਬਹੁਤ ਹੈ ਫਾਇਦੇਮੰਦ, ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

cervical

ਇਸ ਤੇਲ ਨਾਲ ਮੋਢਿਆਂ ਅਤੇ ਗਰਦਨ ਤੇ ਮਾਲਿਸ਼ ਕਰੋ । ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜਰੂਰ ਨਹਾਓ।ਇਸ ਨਾਲ ਤੁਹਾਡਾ ਦਰਦ ਖਤਮ ਹੋ ਜਾਵੇਗਾ । ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।

cervical

ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ 20 ਮਿੰਟ ਤੱਕ ਰੱਖੋ।ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network