ਪ੍ਰੀਤੀ ਜ਼ਿੰਟਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖਕੇ ਤੁਸੀ ਵੀ ਹੋ ਜਾਓਗੇ ਹੈਰਾਨ

written by Rupinder Kaler | June 11, 2021

ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸਭ ਦੇ ਚਲਦੇ ਉਸ ਨੇ ਆਪਣੀ ਕਾਰ ਵਿੱਚੋਂ ਸੜਕ ਤੇ ਅਚਾਨਕ ਲੈਂਡ ਕਰਦੇ ਜਹਾਜ਼ ਦੀ ਵੀਡੀਓ ਬਣਾਕੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਆਪਣੀ ਇੰਸਟਾਗ੍ਰਾਮ ਪੋਸਟ ਵਿਚ, ਪ੍ਰੀਤੀ ਜ਼ਿੰਟਾ ਨੇ ਲਿਖਿਆ, “ਸਭ ਕੁਝ ਪਹਿਲੀ ਵਾਰ ਹੁੰਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਇਕ ਜਹਾਜ਼ ਦੀ ਲੈਡਿੰਗ ਦੇਖਾਂਗੀ।

Pic Courtesy: Instagram
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼
Pic Courtesy: Instagram
ਪਰਮਾਤਮਾ ਦਾ ਧੰਨਵਾਦ ਕਰੋ ਹਰ ਕੋਈ ਸੁਰੱਖਿਅਤ ਹੈ।” ਹਾਲਾਂਕਿ, ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੀਡੀਓ ਵਿਚ ਇਕ ਜਹਾਜ਼ ਸੜਕ ‘ਤੇ ਦਿਖਾਈ ਦੇ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਜਹਾਜ਼ ਦੇ ਆਸ ਪਾਸ ਤੋਂ ਲੰਘ ਰਹੇ ਹਨ।
Pic Courtesy: Instagram
ਇਹ ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
 
View this post on Instagram
 

A post shared by Preity G Zinta (@realpz)

0 Comments
0

You may also like