ਤੀਆਂ ਦੇ ਮੇਲੇ ‘ਚ ਜੂੰਡੋ ਜੂੰਡੀ ਹੋਈਆਂ ਇਹ ਮੁਟਿਆਰਾਂ, ਪੁੱਟ ਦਿੱਤੇ ਇੱਕ ਦੂਜੇ ਦੇ ਵਾਲ, ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡੀਓ

written by Shaminder | August 03, 2022

ਵਿਦੇਸ਼ ‘ਚ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੀਆਂ ਦੇ ਮੇਲੇ ‘ਚ ਵਿਆਹੁਤਾ ਔਰਤਾਂ ਦਾ ਦੰਗਲ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ‘ਚ ਦੋ ਮੁਟਿਆਰਾਂ ਇੱਕ ਦੂਜੇ ਦੇ ਵਾਲ ਪੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ਨੂੰ ਸਰਗੁਨ ਮਹਿਤਾ (Sargun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝਾ ਕੀਤਾ ਹੈ ।

Sargun Mehta can’t keep her calm as ‘Saunkan Saunkne’ crosses Rs 40 cr mark within 10 days Image Source: Instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਪੰਜਾਬੀ ਬੋਲਣ ਦੇ ਅੰਦਾਜ਼ ‘ਤੇ ਸਰਗੁਨ ਮਹਿਤਾ ਨੇ ਕਿਹਾ ‘ਉਹ ਬਿਹਤਰ ਕਰ ਸਕਦੇ ਸੀ ਪਰ…..

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਅੱਜ ਕੱਲ੍ਹ ਆਹ ਕਮਾਲ ਚੱਲ ਰਿਹਾ ਤੀਆਂ ‘ਚ’। ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸਰਗੁਨ ਮਹਿਤਾ ਅਕਸਰ ਇਸ ਤਰ੍ਹਾਂ ਦੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।

sargun mehta image from instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪ੍ਰੈਗਨੇਂਸੀ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਕਿਹਾ ਮੈਂ ਹਾਲੇ ਤਾਂ ….

ਅਦਾਕਾਰਾ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਦਰਅਸਲ ‘ਸੌਂਕਣ ਸੌਂਕਣੇ ਕੰਪੀਟੀਸ਼ਨ ਦੀਆਂ ਜੇਤੂ ਦਾ ਵੀਡੀਓ ਹੈ । ਇਸ ਵੀਡੀਓ ਨੇ ਸਭ ਦਾ ਦਿਲ ਜਿੱਤਿਆ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Sargun mehta , image Fro, instagram

‘ਸੌਂਕਣ ਸੌਂਕਣੇ’ ਫਿਲਮ ‘ਚ ਉਸ ਦੀ ਆਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਜਲਦ ਹੀ ਉਹ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਦਿਖਾ ਚੁੱਕੀ ਹੈ । ਇਸ ਤੋਂ ਪਹਿਲਾਂ ਉਹ ਅੰਗਰੇਜ ਫ਼ਿਲਮ ‘ਚ ਅਮਰਿੰਦਰ ਗਿੱਲ ਦੇ ਨਾਲ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Sargun Mehta (@sargunmehta)

You may also like