ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਨੂੰ ਦਿੱਤਾ ਸਿੱਧਾ ਜਵਾਬ, ਅਦਾਕਾਰ ਦੇ ਉੱਡੇ ਹੋਸ਼, ਦੇਖੋ ਇਹ ਵੀਡੀਓ

written by Lajwinder kaur | July 08, 2021

ਪੰਜਾਬੀ ਮਨੋਰੰਜਨ ਜਗਤ ਦੀ ਕਿਊਟ ਜੋੜੀ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵੇਂ ਜਾਣੇ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਇੱਕ ਹੋਰ ਆਪਣੀ ਫਨੀ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਬਣਾਈ ਹੈ।

mansi sharma wished happy birthday yuvraaj hans image source- instagram

ਹੋਰ ਪੜ੍ਹੋ : 5 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਸ਼ੋਅ ‘Stand up te Paao Khapp’, ਕਾਮੇਡੀਅਨ ਪਰਵਿੰਦਰ ਸਿੰਘ ਬਿਖੇਰਨਗੇ ਹਾਸਿਆਂ ਦੇ ਰੰਗ

ਹੋਰ ਪੜ੍ਹੋ : ਕਰਨ ਔਜਲਾ ਦੀ ਮਿਊਜ਼ਿਕ ਐਲਬਮ ‘ਚੋਂ ਰਿਲੀਜ਼ ਹੋਇਆ ਪਹਿਲਾ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

inside image of yuvraj hans and mansi sharma image source- instagram

ਇਸ ਵੀਡੀਓ ‘ਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਲਹੌਰੀਏ ਫ਼ਿਲਮ ਦੇ ਇੱਕ ਸੀਨ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਯੁਵਰਾਜ ਹੰਸ ਨੇ ਰੇਦਾਨ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਉਹ ਮਾਨਸੀ ਸ਼ਰਮਾ ਤੋਂ ਰੋਟੀ ਮੰਗਦੇ ਨੇ । ਤਾਂ ਵੀਡੀਓ ‘ਚ ਦੇਖੋ ਅੱਗੋ ਮਾਨਸੀ ਨੇ ਪਤੀ ਯੁਵਰਾਜ ਹੰਸ ਨੂੰ ਕਿਵੇਂ ਦਿੱਤਾ ਦੋ ਟੁੱਕ ਜਵਾਬ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਯੁਵਰਾਜ ਹੰਸ ਨੇ ਲਿਖਿਆ ਹੈ- ਬੇਗਮ...ਇਹ ਕੋਈ ਤਰੀਕਾ ਹੈ ਗੁਫਤਗੂ ਕਰਨ ਦਾ’ । ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਆ ਰਿਹਾ ਹੈ।

Yuvraaj Hans Shares New Picture Of His Son Hredaan image source- instagram

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਹ ਰੀਅਲ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਵੀ ਨਜ਼ਰ ਆਵੇਗੀ।

 

 

View this post on Instagram

 

A post shared by Yuvraaj Hans (@yuvrajhansofficial)

 

0 Comments
0

You may also like