ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ ਬੇਟੇ ਰੇਦਾਨ ਦੇ ਦੂਜੇ ਜਨਮਦਿਨ ‘ਤੇ ਸਾਂਝੇ ਕੀਤੇ ਅਣਦੇਖੇ ਪਲ, ਦੇਖੋ ਵੀਡੀਓ

written by Lajwinder kaur | May 12, 2022

Happy Birthday Hredaan : ਵਿਆਹ ਤੋਂ ਬਾਅਦ ਹਰ ਕਪਲ ਲਈ ਬਤੌਰ ਮੰਮੀ-ਪਾਪਾ ਬਣਨਾ ਬਹੁਤ ਹੀ ਖ਼ਾਸ ਪਲਾਂ 'ਚੋਂ ਇੱਕ ਹੁੰਦਾ ਹੈ। ਅਜਿਹੀ ਹੀ ਖੁਸ਼ੀ ਸਾਲ 2020 ‘ਚ ਅੱਜ ਦਿਨ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਮਿਲੀ ਸੀ। ਜੀ ਹਾਂ ਅੱਜ Mansi Sharma ਤੇ Yuvraaj Hans ਦੇ ਪੁੱਤਰ ਰੇਦਾਨ ਹੰਸ ਦਾ ਦੂਜਾ ਬਰਥਡੇਅ ਹੈ। ਇਸ ਖ਼ਾਸ ਮੌਕੇ ਉੱਤੇ ਦੋਵਾਂ ਨੇ Hredaan ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਆਪਣੀਆਂ ਧੀਆਂ ਦੇ ਨਾਲ ਘੁੰਮਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

yuvraj hans mansi sharma hredaan's cute pics image source-Instagram

ਟੀਵੀ ਜਗਤ ਦੀ ਮਸ਼ਹੂਰ ਐਕਟਰੈੱਸ ਮਾਨਸੀ ਸ਼ਰਮਾ ਤੇ ਪੰਜਾਬੀ ਫ਼ਿਲਮੀ ਜਗਤ ਦੇ ਐਕਟਰ ਯੁਵਰਾਜ ਹੰਸ ਜੋ ਕਿ ਸਾਲ 2020 ਮਾਪੇ ਬਣੇ ਸੀ। ਉਨ੍ਹਾਂ ਦਾ ਬੇਟਾ Hredaan ਦੋ ਸਾਲ ਦਾ ਹੋ ਗਿਆ ਹੈ। ਦੱਸ ਦਈਏ ਪਿਛਲੇ ਸਾਲ ਰੇਦਾਨ ਦਾ ਪਹਿਲਾ ਬਰਥਡੇਅ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਬਹੁਤ ਖ਼ਾਸ ਅੰਦਾਜ਼ ਦੇ ਨਾਲ ਘਰ ‘ਚ ਹੀ ਸੈਲੀਬ੍ਰੇਟ ਕੀਤਾ ਸੀ।

second birthday of hredaan image source-Instagram

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਰੇਦਾਨ ਦੇ ਜਨਮ ਤੋਂ ਲੈ ਕੇ ਦੋ ਸਾਲ ਹੋਣ ਤੱਕ ਦੇ ਬਹੁਤ ਹੀ ਖ਼ੂਬਸੂਰਤ ਪਲਾਂ ਨੂੰ ਪਰੋ ਕੇ ਇੱਕ ਕਿਊਟ ਜਿਹਾ ਵੀਡੀਓ ਬਣਾਇਆ ਹੈ। ਵੀਡੀਓ 'ਚ ਰੇਦਾਨ ਆਪਣੀ ਮੰਮੀ ਤੇ ਪਾਪਾ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਾਨਸੀ ਸ਼ਰਮਾ ਨੇ ਬਹੁਤ ਹੀ ਕਿਊਟ ਜਿਹੀ ਕੈਪਸ਼ਨ ਪਾ ਕੇ ਆਪਣੇ ਪੁੱਤਰ ਨੂੰ ਅਸੀਸ ਦਿੱਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਰੇਦਾਨ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

Mansi Sharma and Yuvraj Hans Celebrates His son Hredaan First Birthday image source-Instagram

ਦੱਸ ਦਈਏ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਅਕਸਰ ਹੀ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੇਦਾਨ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੋਏ ਨਜ਼ਰ ਆਉਂਦੇ ਹਨ। ਸੰਗੀਤਕ ਫੈਮਿਲੀ ਨਾਲ ਸਬੰਧ ਰੱਖਣ ਵਾਲੇ ਨੰਨ੍ਹੇ ਰੇਦਾਨ ਨੂੰ ਵੀ ਮਿਊਜ਼ਿਕ ਨਾਲ ਕਾਫੀ ਲਗਾਅ ਹੈ।

ਦੱਸ ਦਈਏ ਮਾਨਸੀ ਸ਼ਰਮਾ ਜੋ ਕਿ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਛੋਟੀ ਸਰਦਾਰਨੀ ਤੋਂ ਉਨ੍ਹਾਂ ਨੂੰ ਕਾਫੀ ਫੇਮ ਮਿਲਿਆ ਸੀ। ਯੁਵਰਾਜ ਹੰਸ ਜੋ ਕਿ ਅਦਾਕਾਰੀ ਦੇ ਨਾਲ ਗਾਇਕੀ ਦੇ ਖੇਤਰ 'ਚ ਵੀ ਐਕਟਿਵ ਨੇ।

ਪਿਛਲੇ ਸਾਲ ਉਹ ਪੰਜਾਬੀ ਫ਼ਿਲਮ Yaar Anmulle Returns ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਮਾਨਸੀ ਤੇ ਯੁਵਰਾਜ ਦੀ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

 

 

View this post on Instagram

 

A post shared by Mansi Sharma (@mansi_sharma6)

You may also like