ਕੀ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਨਾਲ ਦਿਖਾਈ ਦੇਣ ਵਾਲਾ ਇਹ ਬੱਚਾ ਹਰੀਦਾਨ ਯੁਵਰਾਜ ਹੰਸ ਹੈ …! ਸੋਸ਼ਲ ਮੀਡੀਆ ’ਤੇ ਤਸਵੀਰ ਹੋ ਰਹੀ ਹੈ ਖੂਬ ਵਾਇਰਲ

written by Rupinder Kaler | May 21, 2020

12 ਮਈ 2020 ਦਾ ਦਿਨ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਦਿਨ ਦੋਹਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਬੇਟੇ ਹਰੀਦਾਨ ਦੀ ਐਂਟਰੀ ਹੋਈ ਹੈ । ਹਰੀਦਾਨ ਯੁਵਰਾਜ ਹੰਸ ਦੇ ਜਨਮ ਤੋਂ ਬਾਅਦ ਯੁਵਰਾਜ ਹੰਸ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰ ਰਹੇ ਹਨ । ਇਹਨਾਂ ਤਸਵੀਰਾਂ ਨਾਲ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ । https://www.instagram.com/p/CAX4iN5lWwF/ ਬੀਤੇ ਦਿਨ ਉਹਨਾਂ ਨੇ ਜਿੱਥੇ ਇੱਕ ਟਿੱਕ ਟੌਕ ਵੀਡੀਓ ਸ਼ੇਅਰ ਕੀਤੀ ਸੀ ਉੱਤੇ ਹੁਣ ਯੁਵਰਾਜ ਹੰਸ ਨੇ ਬਰਥਡੇ ਕੇਕ ਸ਼ੇਅਰ ਕੀਤਾ ਹੈ । ਇੱਥੇ ਹੀ ਬਸ ਨਹੀਂ ਸੋਸ਼ਲ ਮੀਡੀਆ ਤੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਇੱਕ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦੋਹਾਂ ਨੇ ਇੱਕ ਬੱਚਾ ਚੁੱਕਿਆ ਹੋਇਆ ਹੈ । https://www.instagram.com/p/CAarbnSJoJn/ ਇਸ ਤਸਵੀਰ ਨੂੰ ਲੈ ਕੇ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਹ ਉਹਨਾਂ ਦੇ ਬੇਟੇ ਹਰੀਦਾਨ ਦੀ ਤਸਵੀਰ ਹੈ । ਇਸ ਤਸਵੀਰ ਨੂੰ ਲੈ ਕੇ ਅਸੀਂ ਅਧਿਕਾਰਤ ਤੌਰ ਤੇ ਕੁਝ ਨਹੀਂ ਕਹਿ ਸਕਦੇ ਕਿ ਇਹ ਹਰੀਦਾਨ ਦੀ ਹੀ ਤਸਵੀਰ ਹੈ ਕਿਉਂਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਹਰੀਦਾਨ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ । ਪਰ ਜੋ ਵੀ ਹੈ ਇਹ ਤਸਵੀਰ ਬਹੁਤ ਹੀ ਪਿਆਰੀ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like