ਯੁਵਰਾਜ ਹੰਸ ਨੇ ਬੇਟੇ ਦੇ ਨਾਲ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | June 22, 2021

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਗੀਤ ਗਾ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ  ਵੀ ਉਨ੍ਹਾਂ ਦੇ ਸੁਰ ‘ਚ ਸੁਰ ਮਿਲਾਉਂਦਾ ਵਿਖਾਈ ਦੇ ਰਿਹਾ ਹੈ ।

Image Source: Instagram

ਹੋਰ ਪੜ੍ਹੋ : ਵਿਆਹ ਟੁੱਟਣ ਦੇ ਚੱਲਦੇ ਨੁਸਰਤ ਜਹਾਂ ਨੇ ਸ਼ੇਅਰ ਕੀਤੀ ਇਹ ਪੋਸਟ, ਲੋਕ ਕਰ ਰਹੇ ਹਨ ਖੂਬ ਕਮੈਂਟਸ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਗਾ ਕੇ ਹੱਟਦੇ ਹਨ ਤਾਂ ਉਸ ਤੋਂ ਬਾਅਦ ਰੇਦਾਨ ਵੀ ਪਿੱਛੇ ਪਿੱਛੇ ਉਸੇ ਤਰ੍ਹਾਂ ਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਇਸ ਵੀਡੀਓ ਨੂੰ ਯੁਵਰਾਜ ਹੰਸ ਦੇ ਪ੍ਰਸ਼ੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਲਗਾਤਾਰ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Image Source: Instagram

ਯੁਵਰਾਜ ਹੰਸ ਨੇ ਇਸ ਨੂੰ ਬੀਤੇ ਦਿਨ ਵਰਲਡ ਮਿਊਜ਼ਿਕ ਡੇ ‘ਤੇ ਸਾਂਝਾ ਕੀਤਾ ਹੈ । ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Image Source: Instagram

ਪੰਜਾਬੀ ਮਿਊਜ਼ਿਕ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।

 

View this post on Instagram

 

A post shared by Yuvraaj Hans (@yuvrajhansofficial)

You may also like