ਕ੍ਰਿਕੇਟ ਤੋਂ ਬਾਅਦ ਯੁਵਰਾਜ ਸਿੰਘ ਸ਼ੁਰੂ ਕਰਨ ਜਾ ਰਹੇ ਹਨ ਟੀਵੀ 'ਤੇ ਨਵੀਂ ਪਾਰੀ  

Written by  Rupinder Kaler   |  June 21st 2019 11:11 AM  |  Updated: June 21st 2019 11:11 AM

ਕ੍ਰਿਕੇਟ ਤੋਂ ਬਾਅਦ ਯੁਵਰਾਜ ਸਿੰਘ ਸ਼ੁਰੂ ਕਰਨ ਜਾ ਰਹੇ ਹਨ ਟੀਵੀ 'ਤੇ ਨਵੀਂ ਪਾਰੀ  

ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਲਗਾਤਾਰ ਖ਼ਬਰਾਂ ਵਿੱਚ ਬਣੇ ਹੋਏ ਹਨ । ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਕ੍ਰਿਕੇਟ ਤੋਂ ਬਾਅਦ ਟੀਵੀ ਦੀ ਦੁਨੀਆਂ ਵਿੱਚ ਐਂਟਰੀ ਕਰਨ ਜਾ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਦੋ ਟੀਵੀ ਚੈਨਲਾਂ ਨੇ ਉਹਨਾਂ ਨੂੰ ਅਪਰੋਚ ਕੀਤਾ ਹੈ । ਯੁਵਰਾਜ ਸਿੰਘ ਨਾਲ ਸਲਮਾਨ ਖ਼ਾਨ ਦੇ ਸ਼ੋਅ ਤੇ ਰੋਹਿਤ ਸ਼ੈੱਟੀ ਦੇ ਖਤਰਨਾਕ ਸ਼ੋਅ ਲਈ ਗੱਲ ਚਲ ਰਹੀ ਹੈ ।

https://www.instagram.com/p/By7PYlcj2JR/

ਇਹਨਾਂ ਖ਼ਬਰਾਂ ਦੇ ਬਾਵਜੂਦ ਯੁਵਰਾਜ ਸਿੰਘ ਨੇ ਇਸ ਸਬੰਧ ਵਿੱਚ ਕੋਈ ਵੀ ਖੁਲਾਸਾ ਹਾਲੇ ਨਹੀਂ ਕੀਤਾ । ਖ਼ਬਰਾਂ ਦੀ ਮੰਨੀਏ ਤਾਂ ਜੇਕਰ ਯੁਵਰਾਜ ਸਿੰਘ ਇਹਨਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਇਹਨਾਂ ਟੀਵੀ ਪ੍ਰੋਗਰਾਮਾਂ ਨੂੰ ਚਾਰ ਚੰਨ ਲੱਗ ਜਾਣਗੇ ।

https://www.instagram.com/p/ByyOriFjFTa/

ਯੁਵਰਾਜ ਸਿੰਘ ਦੀ ਭਾਰਤੀ ਕ੍ਰਿਕੇਟ ਨੂੰ ਵੱਡੀ ਦੇਣ ਰਹੀ ਹੈ । ਯੁਵਰਾਜ ਸਿੰਘ ਨੇ ਇੱਕ ਓਵਰ ਵਿੱਚ ਛੇ ਛੱਕੇ ਲਗਾਕੇ ਵੱਡਾ ਰਿਕਾਰਡ ਬਣਾਇਆ ਸੀ । ਇਸ ਤੋਂ ਇਲਾਵਾ ਵਿਸ਼ਵ ਕੱਪ ਵਿੱਚ ਮੈਨ ਆਫ ਦਾ ਸੀਰੀਜ਼ ਵਰਗੇ ਖਿਤਾਬ ਉਹਨਾਂ ਦੇ ਨਾਂ ਤੇ ਬੋਲਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network