ਯੁਵਰਾਜ ਸਿੰਘ ਹੀਰੋਇਨ ਕਿਮ ਸ਼ਰਮਾ ਦੇ ਪਿਆਰ ‘ਚ ਹੋਏ ਸੀ ਪਾਗਲ, ਪਰ ਹੇਜ਼ਲ ਕੀਚ ਨਾਲ ਕਰਵਾਇਆ ਸੀ ਵਿਆਹ

Written by  Lajwinder kaur   |  November 30th 2021 04:45 PM  |  Updated: November 30th 2021 04:56 PM

ਯੁਵਰਾਜ ਸਿੰਘ ਹੀਰੋਇਨ ਕਿਮ ਸ਼ਰਮਾ ਦੇ ਪਿਆਰ ‘ਚ ਹੋਏ ਸੀ ਪਾਗਲ, ਪਰ ਹੇਜ਼ਲ ਕੀਚ ਨਾਲ ਕਰਵਾਇਆ ਸੀ ਵਿਆਹ

ਬਾਲੀਵੁੱਡ ਤੇ ਕ੍ਰਿਕੇਟ ਦਾ ਕੁਨੇਕਸ਼ਨ ਬਹੁਤ ਪੁਰਾਣਾ ਰਿਹਾ ਹੈ । ਦੇਖਿਆ ਜਾਂਦਾ ਹੈ ਕਿ ਕ੍ਰਿਕੇਟਰ ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਤੇ ਫ਼ਿਦਾ ਹੋ ਜਾਂਦੇ ਹਨ । ਜਿਸ ਕਰਕੇ ਕਈ ਕਿਕ੍ਰੇਟਰਾਂ ਦਾ ਅਫੇਅਰ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਨਾਲ ਰਿਹਾ ਹੈ। ਗੱਲ ਕਰਦੇ ਹਾਂ ਕ੍ਰਿਕੇਟਰ ਯੁਵਰਾਜ ਸਿੰਘ Yuvraj Singh ਦੀ ਜੋ ਕਿ ਆਪਣੀ ਲਵ ਲਾਈਫ ਕਰਕੇ ਕਾਫੀ ਲਾਈਮ ਲਾਈਟ ਵਿੱਚ ਰਹੇ ਸਨ। ਯੁਵਰਾਜ ਸਿੰਘ ਦਾ ਬਾਲੀਵੁੱਡ ਨਾਲ ਪੁਰਾਣਾ ਨਾਤਾ ਰਿਹਾ ਹੈ ।ਉਹਨਾਂ ਦੀ ਗਰਲਫ੍ਰੈਂਡ ਤੋਂ ਲੈ ਕੇ ਵਾਈਫ ਤੱਕ ਬਾਲੀਵੁੱਡ ਦੀਆਂ ਹਸੀਨਾਵਾਂ ਹੀ ਰਹੀਆਂ ਹਨ । ਕਿਮ ਸ਼ਰਮਾ ਅਤੇ ਯੁਵਰਾਜ ਸਿੰਘ ਦੇ ਰਿਸ਼ਤੇ ਨੇ ਖੂਬ ਸੁਰਖੀਆਂ ਵਟੋਰੀਆਂ ਸਨ।

Yuvraj Singh and hazel Keech wedding anniversary

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਕਿਮ ਸ਼ਰਮਾ-ਯੁਵਰਾਜ ਸਿੰਘ : ਇਕ ਸਮਾਂ ਸੀ ਜਦੋਂ ਯੁਵਰਾਜ ਸਿੰਘ ਦਾ ਨਾਂ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਨਾਲ ਜੁੜਿਆ ਹੋਇਆ ਸੀ। ਦੋਵਾਂ ਦੇ ਅਫੇਅਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਹਾਲਾਂਕਿ ਅਜਿਹਾ ਨਹੀਂ ਹੋਇਆ। ਖਬਰਾਂ ਦੀ ਮੰਨੀਏ ਤਾਂ ਯੁਵਰਾਜ ਸਿੰਘ ਦੀ ਮਾਂ ਨੂੰ ਉਨ੍ਹਾਂ ਦਾ ਕਿਮ ਸ਼ਰਮਾ ਦੇ ਨਾਲ ਰਿਸ਼ਤਾ ਪਸੰਦ ਨਹੀਂ ਸੀ।  ਇਸ ਤੋਂ ਇਲਾਵਾ ਯੁਵਰਾਜ ਸਿੰਘ ਦਾ ਕਈ ਹੋਰ ਹੀਰੋਇਨਾਂ ਦੇ ਨਾਲ ਦੋਸਤੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਪਰ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ। ਹੇਜ਼ਲ ਨੂੰ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

inside pic of yuvraj singh

ਯੁਵਰਾਜ ਸੋਸ਼ਲ ਮੀਡੀਆ ਫੇਸਬੁੱਕ 'ਤੇ ਹੇਜ਼ਲ ਦੇ ਦੋਸਤ ਬਣਨ 'ਚ ਕਾਮਯਾਬ ਰਹੇ, ਹਾਲਾਂਕਿ ਇੱਥੇ ਵੀ ਉਨ੍ਹਾਂ ਨੂੰ ਤੁਰੰਤ ਸਫਲਤਾ ਨਹੀਂ ਮਿਲੀ। ਯੁਵਰਾਜ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਹੇਜ਼ਲ ਨੇ ਤਿੰਨ ਮਹੀਨੇ ਬਾਅਦ ਉਨ੍ਹਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਯੁਵਰਾਜ ਸਿੰਘ ਨੇ ਹੇਜ਼ਲ ਨੂੰ ਕੌਫੀ ਤੱਕ ਪਹੁੰਚਾਉਣ ਲਈ ਤਿੰਨ ਸਾਲ ਤੱਕ ਸਖਤ ਮਿਹਨਤ ਕੀਤੀ ਪਰ ਯੁਵਰਾਜ ਨੇ ਵੀ ਹਾਰ ਨਹੀਂ ਮੰਨੀ। ਦੋਵਾਂ ਦੀ ਕਈ ਮੁਲਾਕਾਤਾਂ ਹੋਈਆਂ ਪਰ ਹੇਜ਼ਲ ਨੂੰ ਪਿਆਰ ਦਾ ਅਹਿਸਾਸ ਉੱਦੋਂ ਹੋਇਆ ਜਦੋਂ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ। ਬਸ ਫਿਰ ਕੀ ਸੀ, ਮੈਂ ਯੁਵਰਾਜ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਇੰਝ ਦੋਹਾਂ ਦਾ ਰਿਸ਼ਤਾ ਪੱਕਾ ਹੋ ਗਿਆ। ਦੋਵਾਂ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ ਅਤੇ ਅੱਜ ਇਹ ਜੋੜਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਨੇ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network