ਬਹੁਤ ਜਲਦ ਇਹ ਕ੍ਰਿਕੇਟਰ ਚੜ੍ਹਣ ਵਾਲਾ ਹੈ ਘੋੜੀ, ਹੋਇਆ ‘ਰੋਕਾ’, ਫੈਨਜ਼ ਤੇ ਖੇਡ ਜਗਤ ਦੀਆਂ ਹਸਤੀਆਂ ਦੇ ਰਹੇ ਨੇ ਵਧਾਈਆਂ

Written by  Lajwinder kaur   |  August 09th 2020 01:52 PM  |  Updated: August 09th 2020 02:24 PM

ਬਹੁਤ ਜਲਦ ਇਹ ਕ੍ਰਿਕੇਟਰ ਚੜ੍ਹਣ ਵਾਲਾ ਹੈ ਘੋੜੀ, ਹੋਇਆ ‘ਰੋਕਾ’, ਫੈਨਜ਼ ਤੇ ਖੇਡ ਜਗਤ ਦੀਆਂ ਹਸਤੀਆਂ ਦੇ ਰਹੇ ਨੇ ਵਧਾਈਆਂ

ਭਾਰਤੀ ਲੈਗ ਸਪਿਨਰ ਯੁਜਵਿੰਦਰ ਚਹਿਲ ਜੋ ਕਿ ਬਹੁਤ ਜਲਦ ਘੋੜੀ ਚੜ੍ਹਣ ਵਾਲੇ ਨੇ । ਜੀ ਹਾਂ ਬਹੁਤ ਜਲਦ ਉਹ ਵਿਆਹ ਕਰਵਾਉਣ ਵਾਲੇ ਨੇ । ਵਿਆਹ ਤੋਂ ਪਹਿਲਾਂ ਹੋਣ ਵਾਲੀ ਰਸਮ ਰੋਕਾ ਸੈਰੇਮਨੀ ਹੋ ਚੁੱਕੀ ਹੈ ।

 ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਅਸੀਂ ਹਾਂ ਕਰ ਦਿੱਤੀ ਹੈ, ਆਪਣੇ ਘਰ ਵਾਲਿਆਂ ਦੇ ਨਾਲ’ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।

ਇਸ ਰੋਕਾ ਸੈਰੇਮਨੀ ਦੀਆਂ ਤਸਵੀਰਾਂ ‘ਚ ਚਹਿਲ ਆਪਣੀ ਹੋਣ ਵਾਲੀ ਲਾਈਫ ਪਾਟਨਰ ਦੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਇੰਡੀਅਨ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਧਾਈ ਦਿੰਦੇ ਹੋਏ ਲਿਖਿਆ ਹੈ ‘ਤੁਹਾਨੂੰ ਦੋਵਾਂ ਨੂੰ ਵਧਾਈ । ਪਰਮਾਤਮਾ ਦੀ ਕਿਰਪਾ ਬਣੀ ਰਹੇ’ । ਇਸ ਤੋਂ ਇਲਾਵਾ ਹਾਦਿਕ ਪਾਂਡਿਆ, ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਕਈ ਹੋਰ ਖਿਡਾਰੀਆਂ ਨੇ ਵੀ ਕਮੈਂਟ ਕਰਕੇ ਮੁਬਾਰਕਾਂ ਦਿੱਤੀਆਂ ਨੇ ।

ਰੋਕਾ ਸੈਰੇਮਾਨੀ ਦੇ ਇਸ ਪ੍ਰੋਗਰਾਮ ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਨੇ । ਦੋਵਾਂ ਇੱਕ ਦੂਜੇ ਦੇ ਨਾਲ ਬਹੁਤ ਹੀ ਪਿਆਰੇ ਤੇ ਖੁਸ਼ ਨਜ਼ਰ ਆ ਰਹੇ ਨੇ । ਇਨ੍ਹਾਂ ਤਸਵੀਰਾਂ ਨੂੰ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network