ਗਿੱਪੀ ਗਰੇਵਾਲ ਦੀ ਫ਼ਿਲਮ ਦੀ ਹੀਰੋਇਨ ਨੇ ਇਸ ਤਰ੍ਹਾਂ ਦੀ ਵੀਡੀਓ ਕੀਤੀ ਸ਼ੇਅਰ, ਹਰ ਇੱਕ ਦਾ ਨਿਕਲ ਗਿਆ ਹਾਸਾ 

Written by  Rupinder Kaler   |  August 03rd 2019 04:13 PM  |  Updated: August 03rd 2019 04:13 PM

ਗਿੱਪੀ ਗਰੇਵਾਲ ਦੀ ਫ਼ਿਲਮ ਦੀ ਹੀਰੋਇਨ ਨੇ ਇਸ ਤਰ੍ਹਾਂ ਦੀ ਵੀਡੀਓ ਕੀਤੀ ਸ਼ੇਅਰ, ਹਰ ਇੱਕ ਦਾ ਨਿਕਲ ਗਿਆ ਹਾਸਾ 

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਭਾਵੇਂ ਬਾਲੀਵੁੱਡ ਤੋਂ ਦੂਰ ਹੈ । ਪਰ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਕੇ ਕੋਈ ਵੀ ਹੱਸਣ ਲਈ ਮਜ਼ਬੂਰ ਹੋ ਜਾਵੇਗਾ । ਜ਼ਰੀਨ ਖ਼ਾਨ ਦਾ ਇਹ ਵੀਡੀਓ ਕਾਫੀ ਕਿਊਟ ਹੈ ।

https://www.instagram.com/p/B0qrRJLAQY3/

ਦਰਅਸਲ, ਇਸ ਵੀਡੀਓ ਵਿੱਚ ਜ਼ਰੀਨ ਖ਼ਾਨ ਮਸਤੀ ਵਿੱਚ ਆਪਣੀ ਗੁੱਤ ਘੁੰਮਾਉਂਦੀ ਨਜ਼ਰ ਆ ਰਹੀ ਹੈ, ਉਹਨਾਂ ਦਾ ਇਹ ਤਰੀਕਾ ਦੇਖਕੇ ਕਿਸੇ ਦਾ ਵੀ ਹਾਸਾ ਛੁੱਟ ਜਾਵੇ । ਖ਼ਾਸ ਗੱਲ ਇਹ ਹੈ ਕਿ ਜ਼ਰੀਨ ਖ਼ਾਨ ਦਾ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਫ਼ਿਲਮ ਵੀਰ ਰਾਹੀਂ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਜ਼ਰੀਨ ਖ਼ਾਨ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ।

https://www.instagram.com/p/B0qbPSrnI6-/

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਸ ਨੇ ਲਿਖਿਆ ਹੈ 'ਮੇਰਾ ਵੀਕਐਂਡ ਇਸ ਤਰ੍ਹਾਂ ਦਾ ਰਿਹਾ' ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸੇ ਤਰ੍ਹਾਂ ਦੇ ਵੀਡੀਓ ਬਨਾਉਣ ਲਈ ਕਿਹਾ ਹੈ । ਏਨੀਂ ਦਿਨੀਂ ਜ਼ਰੀਨ ਖ਼ਾਨ ਛੁੱਟੀਆਂ ਮਨਾ ਰਹੀ ਹੈ ਪਰ ਛੇਤੀ ਹੀ ਉਹ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਵੇਗੀ ।

https://www.instagram.com/p/B0idwmZntg3/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network