ਸਟਾਈਲ ਦੇ ਮਾਮਲੇ 'ਚ ਧੋਨੀ ਦੀ ਧੀ ਜ਼ੀਵਾ ਦਿੰਦੀ ਹੈ ਰਣਵੀਰ ਸਿੰਘ ਨੂੰ ਟੱਕਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
ਐਕਟਰ ਰਣਵੀਰ ਸਿੰਘ ਬਾਲੀਵੁੱਡ ਦੇ ਸਟਾਈਲ ਆਈਕਾਨ ਹਨ। ਹਰ ਵਾਰ ਨਵੇਂ ਲੁੱਕ 'ਚ ਰਣਵੀਰ ਸਿੰਘ ਦਰਸ਼ਕਾਂ ਦੇ ਦਿਲ ਜਿੱਤ ਜਾਂਦੇ ਹਨ। ਪਰ ਉਹਨਾਂ ਦਾ ਹਾਲ 'ਚ ਵਾਇਰਲ ਹੋਇਆ ਲੁੱਕ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਕਰਕੇ ਚਰਚਾ 'ਚ ਆਇਆ ਹੈ ਉਹ ਵੀ ਉਦੋਂ ਜਦੋਂ ਰਣਵੀਰ ਸਿੰਘ ਦਾ ਚਸ਼ਮਾ ਜ਼ੀਵਾ ਕੋਲ ਪਹੁੰਚ ਗਿਆ।
View this post on Instagram
ਐੱਮ.ਐੱਸ.ਧੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਜ਼ੀਵਾ ਅਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,''ਜ਼ੀਵਾ ਨੇ ਜਦੋਂ ਇਸ ਤਸਵੀਰ ਨੂੰ ਦੇਖਿਆ ਤਾਂ ਬੋਲੀ-'ਉਹ ਮੇਰਾ ਚਸ਼ਮਾ ਕਿਉਂ ਪਹਿਨੇ ਹੋਏ ਹਨ ? ਉਹ ਉੱਪਰ ਗਈ ਅਤੇ ਚਸ਼ਮਾ ਲੱਭ ਲਿਆਈ। ਫਿਰ ਉਸਨੇ ਕਿਹਾ ਮੇਰਾ ਚਸ਼ਮਾ ਸਿਰਫ਼ ਮੇਰਾ ਹੈ। ਅੱਜ ਕੱਲ੍ਹ ਦੇ ਬੱਚੇ ਬਿਲਕੁਲ ਅਲੱਗ ਹਨ। ਸਾਢੇ ਚਾਰ ਸਾਲ ਦੀ ਉਮਰ 'ਚ ਉਹ ਆਪਣੀ ਚੀਜ਼ ਪਹਿਚਾਣ ਲੈਂਦੀ ਹੈ ਅਤੇ ਮੈਂ ਹੁਣ ਵੀ ਨਹੀਂ ਪਹਿਚਾਣ ਪਾਉਂਦਾ ਕਿ ਮੇਰੇ ਕੋਲ ਅਜਿਹਾ ਚਸ਼ਮਾ ਹੈ ਜਾਂ ਨਹੀਂ।"
ਹੋਰ ਵੇਖੋ : ਫ਼ਿਲਮ '83' 'ਚ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਏਗੀ ਦੀਪਿਕਾ ਪਾਦੁਕੋਣ
ਇਸ ਤੋਂ ਅੱਗੇ ਧੋਨੀ ਨੇ ਲਿਖਿਆ ਕਿ ਮੈਨੂੰ ਪਤਾ ਹੈ ਹੁਣ ਜਦੋਂ ਵੀ ਜ਼ੀਵਾ ਰਣਵੀਰ ਨੂੰ ਮਿਲੇਗੀ ਉਹ ਇਹ ਗੱਲ ਜ਼ਰੂਰ ਕਰੇਗੀ ਕਿ ਮੇਰੇ ਕੋਲ ਵੀ ਉਹਨਾਂ ਦੇ ਚਸ਼ਮੇ ਵਰਗਾ ਚਸ਼ਮਾ ਹੈ। ਧੋਨੀ ਦੀ ਧੀ ਜ਼ੀਵਾ ਨੂੰ ਹੁਣ ਰਣਵੀਰ ਸਿੰਘ ਦੀ ਹੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਸਟਾਈਲ ਆਈਕਾਨ ਕਿਹਾ ਜਾ ਰਿਹਾ ਹੈ।