Advertisment

ਬਾਦਸ਼ਾਹ ਅਤੇ ਸੁੱਖੀ ਦੇ ਆਉਣ ਵਾਲੇ ਗੀਤ ਦਾ ਹੋਇਆ ਖੁਲਾਸਾ, ਜਾਣੋ ਕੌਣ ਹੋਵੇਗੀ ਅਦਾਕਾਰਾ

author-image
By Gourav Kochhar
New Update
ਬਾਦਸ਼ਾਹ ਅਤੇ ਸੁੱਖੀ ਦੇ ਆਉਣ ਵਾਲੇ ਗੀਤ ਦਾ ਹੋਇਆ ਖੁਲਾਸਾ, ਜਾਣੋ ਕੌਣ ਹੋਵੇਗੀ ਅਦਾਕਾਰਾ
Advertisment
ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਮਸ਼ਹੂਰ ਰੈਪਰ ਬਾਦਸ਼ਾਹ ਅਤੇ ਮਿਊਜ਼ਿਕਲ ਡਾਕਟ੍ਰਸ ਸੁਖ-ਈ ਆਪਣੇ ਆ ਰਹੇ ਸਿੰਗਲਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਸਾਂਝੇਦਾਰੀ ਕਰ ਰਹੇ ਹਨ ਜਿਸ ਦੇ ਸਿਰਲੇਖਾਂ ਦਾ ਹੁਣੇ ਤੱਕ ਖੁਲਾਸਾ ਨਹੀਂ ਕੀਤਾ ਗਿਆ | ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਰੇ ਉਤਸ਼ਾਹਿਤ ਬਾਦਸ਼ਾਹ ਨੇ ਕਿਹਾ : "Well ive got three songs coming back to back. They said that im not allowed to reveal the names of the songs yet. But what i can tell you is that the Perfect Buzz will explode like a Bamb ?. Can you name the songs by any chance. @aasthagill @raigurinder@sukhemuziicaldoctorz " publive-image ਜਿਵੇਂ ਕਿ ਰੇਪਰ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਹੁਣੇ ਵਧੇਰੇ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ | ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਅਭਿਨੇਤਰੀ ਦਾ ਨਾਮ ਜਿਹੜੀ ਸੂਖ਼-ਇ-ਅਤੇ ਬਾਦਸ਼ਾਹ
Advertisment
Badshah ਦੇ ਨਾਲ ਸਕਰੀਨ ਸਪੇਸ ਸਾਂਝਾ ਕਰੇਗੀ | ਬਾਦਸ਼ਾਹ ਦੇ ਨਾਲ ਮੰਤਰਮੁਗਧ ਕਰਨ ਵਾਲੀ ਅਦਾਕਾਰਾ ਦਾ ਨਾਮ ਈਸ਼ਾ ਰੀਖੀ ਹੈ | ਈਸ਼ਾ ਰੀਖੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ | ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਸਿੱਪੀ ਗਿੱਲ ਦੇ ਨਾਲ ਪੰਜਾਬੀ ਫ਼ਿਲਮ "ਜੱਟ ਬੋਯਜ਼ ਪੁੱਤ ਜੱਟਾਂ ਦੇ" (2013) ਵਿਚ ਕੀਤੀ ਸੀ | publive-image ਈਸ਼ਾ ਅਮਰਿੰਦਰ ਗਿੱਲ ਦੇ ਨਾਲ "ਹੈਪੀ ਗੋ ਲੱਕੀ"(2014) ਦਾ ਵੀ ਹਿੱਸਾ ਸੀ | ਇਸ ਤੋਂ ਬਾਅਦ ਈਸ਼ਾ ਨੇ 2014 ਵਿਚ "ਮੇਰੇ ਯਾਰ ਕਮੀਨੇ" ਅਤੇ 2015 ਵਿਚ "ਵਾਟ ਦ ਜੱਟ" ਵਿੱਚ ਵੀ ਭੂਮਿਕਾ ਨਿਭਾਈ ਸੀ | 2016 ਵਿਚ, ਉਨ੍ਹਾਂ ਨੇ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨਾਲ ਅਰਦਾਸ ਵਿਚ ਵੀ ਇਕ ਭੂਮਿਕਾ ਨਿਭਾਈ ਸੀ | ਰਿੱਖੀ, ਸਲਮਾਨ ਖਾਨ ਦੇ ਬ੍ਰਾਂਡ ਬਿਇੰਗ ਹਯੂਮਨ, ਅਕਸ਼ੈ ਕੁਮਾਰ ਦੇ ਨਾਲ ਸ਼ੋ ਫੇਰ ਡੌਲਰ ਅਤੇ ਨਾਮਿ ਫੈਸ਼ਨ ਡਿਜ਼ਾਈਨਰ ਜਿਵੇਂ ਅੰਜੂ ਮੋਦੀ, ਰੋਹਿਤ ਵਰਮਾ ਅਤੇ ਜਤਿਨ ਕੋਚਰ ਲਈ ਮਾਡਲਿੰਗ ਕਰ ਚੁਕੀ ਹੈ | publive-image ਉਹ ਫਰਵਰੀ 2011 ਵਿਚ Woman's Era ਦੇ ਕਵਰ ਪੰਨੇ ਤੇ ਵੀ ਨਜ਼ਰ ਆਈ ਸੀ | ਨਾਲ ਹੀ ਈਸ਼ਾ ਅਮਿਤਾਭ ਬੱਚਨ ਦੇ ਨਾਲ.ਕਲਿਆਣ ਜੌਹਰੀਆਂ ਲਈ ਇਕ ਕਮਰਸ਼ੀਅਲ ਵਿਚ ਵੀ ਨਜ਼ਰ ਆਈ ਸਨ| ਹੁਣ ਗਾਣੇ ਵਿਚ ਈਸ਼ਾ ਕਿੰਨਾ ਕੁ ਕਮਲ ਕਰਦੀ ਹੈ, ਇਹ ਤਾਂ ਗਾਣੇ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚਲੇਗਾ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment