ਦਿਲਜੀਤ, ਬਾਦਸ਼ਾਹ ਅਤੇ ਰਫਤਾਰ ਨੂੰ ਮਿਲੇਗਾ ਜਮਾਇਕਾ ਦਾ ਮਸ਼ਹੂਰ ਕਲਾਕਾਰ ਓਮੀ
ਸੁਨਣ ਵਿਚ ਆਇਆ ਹੈ ਕਿ ਮਸ਼ਹੂਰ ਜਮੈਕਨ ਗਾਇਕ ਓਮੀ, ਜਿਸ ਨੇ ਆਪਣੇ ਸੁਪਰਹਿਟ ਗੀਤ "ਚੀਯਰਲੀਡਰ" ਦੇ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਆਪਣੀ ਭਾਰਤ ਦੀ ਯਾਤਰਾ ਦੇ ਦੌਰਾਨ ਭਾਰਤੀ ਰੈਪਰ ਤੇ ਗਾਇਕ -ਬਾਦਸ਼ਾਹ, ਰਫ਼ਤਾਰ ਤੇ ਦਿਲਜੀਤ ਦੋਸਾਂਝ ਨੂੰ ਮਿਲ ਸਕਦੇ ਨੇ | ਓਮੀ 23 ਫਰਵਰੀ ਨੂੰ ਮੁੰਬਈ ਅਤੇ 24 ਫਰਵਰੀ ਨੂੰ ਦਿੱਲੀ 'ਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਣਗੇ | ਉਨ੍ਹਾਂ ਦਾ ਪਹਿਲਾ ਭਾਰਤੀ ਦੌਰਾ 25 ਫਰਵਰੀ ਨੂੰ ਹੈਦਰਾਬਾਦ ਵਿਚ ਅੰਤ ਹੋਵੇਗਾ | ਇਸ ਵਿਦੇਸ਼ੀ ਕਲਾਕਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਭਾਸਕਰ ਅਰੋੜਾ, ਹੈੱਡ ਟੈਲੈਂਟ ਮੈਨੇਜਮੈਂਟ, ਵਾਈਟ ਫੌਕਸ ਇੰਡੀਆ, ਨੇ ਇਕ ਬਿਆਨ ਵਿਚ ਦਸਿਆ ਕਿ ਓਮੀ ਤਾਜ ਮਹੱਲ, ਯਸ਼ ਰਾਜ ਸਟੂਡਿਓਸ, ਇੰਡੀਆ ਗੇਟ ਅਤੇ ਫਲੈਕਨੁਮਾ ਪੈਲੇਸ ਦੇਖਣ ਤੋਂ ਅਲਾਵਾ, ਕੋਲਾਬਾ ਕਾਜ਼ਵੇ ਅਤੇ ਜੰਪਤ ਵਿਚ ਸ਼ੌਪਿੰਗ ਕਰਨਗੇ |
ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਾਦਸ਼ਾਹ Badshah, ਰਫਤਾਰ Raftaar, ਅਤੇ ਗਾਇਕ-ਅਭਿਨੇਤਾ ਦਿਲਜੀਤ ਦੋਸਾਂਝ Diljit Dosanjh ਨੂੰ ਵੀ ਆਪਣੀ ਯਾਤਰਾ ਦੇ ਦੌਰਾਨ ਮਿਲ ਸਕਦੇ ਨੇ | ਓਮੀ ਨੂੰ ਆਪਣੇ ਪਹਿਲੇ ਐਲਬਮ "ਮੀ 4 ਯੂ" ਦੇ ਹਿੱਟ ਗੀਤ "ਹੂਲਾ ਹੋਪ" ਲਈ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਫੇਲਿਕਸ ਜਾਹਨ, ਸ਼ੇਗੀ, ਦ ਵੈਂਪ ਅਤੇ ਟੇਲਰ ਸਵਿਫਟ ਵਰਗੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ | ਜਮਾਇਕਾ ਸੇਲੇਬ ਦੇ ਨਾਲ ਪਾਲੀਵੁੱਡ ਸਿਤਾਰਿਆਂ ਦੀ ਮੁਲਾਕਾਤ ਤੋਂ ਬਾਅਦ ਹੋ ਸਕਦਾ ਹੈ ਕਿ ਸਾਨੂੰ ਉਹਨਾਂ ਦੇ ਵਿਚਕਾਰ ਜੁਗਲਬੰਦੀ ਦੇਖਣ ਨੂੰ ਮਿਲੇ |