2023 ਆਸਕਰ ਅਵਾਰਡ ਸਮਾਰੋਹ ਦੀ ਮਿਤੀ ਦਾ ਐਲਾਨ ਕੀਤਾ ਗਿਆ
Academy Awards ਦਾ 95ਵਾਂ ਐਡੀਸ਼ਨ ਲਾਸ ਏਂਜਲਸ ਵਿੱਚ 13 ਮਾਰਚ, 2023 ਨੂੰ ਆਯੋਜਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਆਸਕਰ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ, ਜਦੋਂ ਮਾਰਚ ਮਹੀਨੇ ਵਿੱਚ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਹੋਰ ਪੜ੍ਹੋ : Saunkan Saunkne: ਐਮੀ ਵਿਰਕ ਤੇ ਨਿਮਰਤ ਖਹਿਰਾ ਦਾ ਰੋਮਾਂਟਿਕ ਗੀਤ ਸੋਹਣੀ-ਸੋਹਣੀ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ
image source Instagram
ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ (AMPAS) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਆਸਕਰ ਪੁਰਸਕਾਰਾਂ ਲਈ ਨਾਮਜ਼ਦਗੀਆਂ 24 ਜਨਵਰੀ, 2023 ਨੂੰ ਜਨਤਕ ਕੀਤੀਆਂ ਜਾਣਗੀਆਂ।
image source Instagram
ਆਸਕਰ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ, ਜਦੋਂ ਮਾਰਚ ਮਹੀਨੇ ਵਿੱਚ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਸਾਲ 2022 ਵਿੱਚ, ਇਹ ਪੁਰਸਕਾਰ ਸਮਾਰੋਹ 28 ਮਾਰਚ ਨੂੰ ਕੀਤਾ ਗਿਆ ਸੀ।
ਸਾਲਾਨਾ ਅਵਾਰਡ ਸਮਾਰੋਹ ਓਵੇਸ਼ਨ ਹਾਲੀਵੁੱਡ ਦੇ ਡੌਲਬੀ ਆਡੀਟੋਰੀਅਮ ਵਿਖੇ ਹੋਵੇਗਾ ਅਤੇ ਦੁਨੀਆ ਭਰ ਦੇ 200 ਤੋਂ ਵੱਧ ਖੇਤਰਾਂ ਵਿੱਚ ਏਬੀਸੀ 'ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।
Image Source: Twitter
ਇਸ ਤੋਂ ਇਲਾਵਾ, ਗਵਰਨਰਜ਼ ਅਵਾਰਡ 19 ਨਵੰਬਰ 2022 ਨੂੰ ਦਿੱਤੇ ਜਾਣਗੇ ਅਤੇ 13 ਫਰਵਰੀ 2023 ਨੂੰ ਸਲਾਨਾ ਆਸਕਰ ਨਾਮਜ਼ਦਗੀ ਲੰਚ ਆਯੋਜਿਤ ਕੀਤਾ ਜਾਵੇਗਾ। ਦੱਸ ਦਈਏ ਇਸ ਸਾਲ ਆਸਕਰ ਵਿੱਚ ਰੌਕ ਤੇ ਸਮਿਥ ਸੁਰਖੀਆਂ 'ਚ ਆ ਗਏ ਸੀ। 94ਵੇਂ ਆਸਕਰ ਐਵਾਰਡ ਸਮਾਰੋਹ ਦੇ ਦੌਰਾਨ, ਵਿਲ ਸਮਿਥ ਨੇ ਮੇਜ਼ਬਾਨ ਕ੍ਰਿਸ ਰੌਕ ਨੂੰ ਮੁੱਕਾ ਮਾਰ ਦਿੱਤਾ ਸੀ। ਜਿਸ ਕਰਕੇ ਵਿਲ ਸਮਿਥ ਨੂੰ 10 ਸਾਲਾਂ ਲਈ ਆਸਕਰ ‘ਚ ਸ਼ਾਮਿਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਹੋਰ ਪੜ੍ਹੋ : ਸੋਹੇਲ ਖ਼ਾਨ ਤੇ ਸੀਮਾ ਸਚਦੇਵ ਦੇ 24 ਸਾਲ ਦੇ ਰਿਸ਼ਤੇ ‘ਚ ਆਈ ਦਰਾਰ, ਤਲਾਕ ਲਈ ਦਿੱਤੀ ਅਰਜ਼ੀ