ਸਾਹਿਬਜ਼ਾਦਿਆਂ ਦੀ ਦਲੇਰੀ ਨੂੰ ਸਮਰਪਿਤ ਏ ਕੇਅ ਦਾ ਨਵਾਂ ਧਾਰਮਿਕ ਗੀਤ ‘ਦਾਦੀ ਦੇ ਦੂਲਾਰੇ’ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  December 24th 2019 11:14 AM  |  Updated: December 24th 2019 11:14 AM

ਸਾਹਿਬਜ਼ਾਦਿਆਂ ਦੀ ਦਲੇਰੀ ਨੂੰ ਸਮਰਪਿਤ ਏ ਕੇਅ ਦਾ ਨਵਾਂ ਧਾਰਮਿਕ ਗੀਤ ‘ਦਾਦੀ ਦੇ ਦੂਲਾਰੇ’ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗਾਇਕ ਏ ਕੇਅ ਆਪਣੇ ਨਵੇਂ ਧਾਰਮਿਕ ਗੀਤ ਦਾਦੀ ਦੇ ਦੂਲਾਰੇ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਜਿਵੇਂ ਕਿ ਸਭ ਜਾਣਦੇ ਹੀ ਨੇ ਕੇ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਜਿਸਦੇ ਚੱਲਦੇ ਥਾਂ-ਥਾਂ ਲੰਗਰ ਤੇ ਪਾਠ ਚੱਲ ਰਹੇ ਹਨ। ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸਿੱਖ ਕੌਮ ਲਈ ਕੀਤੀਆਂ ਸ਼ਹੀਦੀਆਂ ਨੂੰ ਹਰ ਗਾਇਕ ਧਾਰਮਿਕ ਗੀਤਾਂ ਦੇ ਨਾਲ ਦੇ ਨਾਲ ਯਾਦ ਕਰ ਰਹੇ ਹਨ।

ਜੇ ਗੱਲ ਕਰੀਏ ਏ ਕੇਅ ਦੀ ਤਾਂ ਇਸ ਧਾਰਮਿਕ ਗੀਤ ‘ਚ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਦਲੇਰੀ ਤੇ ਅਣਖਾਂ ਨੂੰ ਬਿਆਨ ਕੀਤਾ ਹੈ। ਇਹ ਧਾਰਮਿਕ ਗੀਤ ਨੌਜਵਾਨਾਂ ‘ਚ ਜੋਸ਼ ਭਰ ਰਿਹਾ ਹੈ।

ਹੋਰ ਵੇਖੋ:ਅੱਖਾਂ ਨੂੰ ਨਮ ਕਰਦਾ ਪਰਵੀਨ ਭਾਰਟਾ ਦਾ ਧਾਰਮਿਕ ਗੀਤ 'ਰੱਬ ਵੀ ਤੱਕ ਕੇ ਰੋ ਪਿਆ ਹੋਣਾ' ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਧਾਰਮਿਕ ਗਾਣੇ ਦੇ ਬੋਲ ਜੇਰੀ (JERRY) ਦੀ ਕਲਮ ‘ਚੋਂ ਨਿਕਲੇ ਅਤੇ ਮਿਊਜ਼ਿਕ ਮਿਸਟਰ ਰੁਬਲ ਹੋਰਾਂ ਵੱਲੋਂ ਦਿੱਤਾ ਗਿਆ ਹੈ। ਗਗਨਦੀਪ ਵੱਲੋਂ ਇਸ ਧਾਰਮਿਕ ਗਾਣੇ ਦੇ ਵੀਡੀਓ ਨੂੰ ਬਹੁਤ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਧਾਰਮਿਕ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਏ ਕੇਅ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਡੋਰਾਂ ਉਸ ਰੱਬ ਤੇ’, ‘ਦੀ ਲੋਸਟ ਲਾਈਫ’, ‘ਬ੍ਰਾਉਨ ਬੁਆਏ’, ‘ਸੇਕ ਲੈਣ ਦੇ’, ‘ਮੁੰਡਾ ਆਈ ਫੋਨ ਵਰਗਾ’ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network