
Kapil Sharma’s daughter Anayra’s birthday party: ਕਪਿਲ ਸ਼ਰਮਾ ਜੋ ਕਿ ਸੋਸ਼ਲ਼ ਮੀਡੀਆ ਉੱਤੇ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ। ਪਰ ਉਨ੍ਹਾਂ ਨੇ ਆਪਣੀ ਧੀ ਅਨਾਇਰਾ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀਆਂ ਸਟੋਰੀਆਂ ਵਿੱਚ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਪਿਲ ਤੇ ਗਿੰਨੀ ਦੀ ਧੀ ਅਨਾਇਰਾ ਤਿੰਨ ਸਾਲ ਦੀ ਹੋ ਗਈ ਹੈ। ਜਿਸਦਾ ਬਰਥਡੇਅ ਉਨ੍ਹਾਂ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ।
ਹੋਰ ਪੜ੍ਹੋ : ਸ਼ਾਹਿਦ ਕੂਪਰ ਦੀ ਪਤਨੀ ਮੀਰਾ ਨੇ ਆਪਣੇ ਦਿਉਰ ਈਸ਼ਾਨ ਖੱਟਰ ਨੂੰ ਮਾਰਿਆ ਥੱਪੜ, ਦਿਉਰ-ਭਰਜਾਈ ਦਾ ਵੀਡੀਓ ਹੋਇਆ ਵਾਇਰਲ
ਕਪਿਲ ਨੇ ਤਿੰਨ ਸਾਲ ਦੀ ਬੇਟੀ ਅਨਾਇਰਾ ਦੀਆਂ ਕੁਝ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ਵਿੱਚ ਦੇਖ ਸਕਦੇ ਹੋਏ ਅਨਾਇਰਾ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇੱਕ ਤਸਵੀਰ ਉੱਤੇ ਕਪਿਲ ਨੇ ਲਿਖਿਆ ਹੈ ਹੈਪੀ ਬਰਥਡੇਅ ਮੇਰੀ ਡੌਲ। ਇਸ ਤੋਂ ਇਲਾਵਾ ਬਰਥਡੇਅ ਸੈਲੀਬ੍ਰੇਸ਼ਨ ਵਿੱਚ ਅਨਾਇਰਾ ਦਾ ਭਰਾ ਅਤੇ ਉਸਦੇ ਦੋਸਤ ਵੀ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਕਈ ਵਾਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਫੈਨਜ਼ ਨੂੰ ਵੀ ਪਿਓ-ਧੀ ਦੀਆਂ ਤਸਵੀਰਾਂ ਖੂਬ ਪਸੰਦ ਆਉਂਦੀਆਂ ਹਨ।

ਕਪਿਲ ਸ਼ਰਮਾ ਜੋ ਕਿ ਆਪਣੇ ਟੀਵੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਪਰ ਇੰਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ zwigato ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਦੱਸ ਦਈਏ ਪਿਛਲੇ ਸਾਲ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੂਜੀ ਵਾਰ ਮਾਪੇ ਬਣੇ ਸਨ। ਦੋਵੇਂ ਹੁਣ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ। ਉਨ੍ਹਾਂ ਦੀ ਧੀ ਦਾ ਨਾਮ ਅਨਾਇਰਾ ਅਤੇ ਬੇਟੇ ਦਾ ਨਾਮ ਤਿਰਸ਼ਾਨ ਹੈ।