ਸੁਨੰਦਾ ਸ਼ਰਮਾ ਨੂੰ ਇੱਕ ਸ਼ਖਸ ਨੇ ਕੀਤਾ ਪ੍ਰਪੋਜ਼, ਵੇਖੋ ਫਿਰ ਕੀ ਦਿੱਤਾ ਗਾਇਕਾ ਨੇ ਜਵਾਬ

written by Shaminder | August 17, 2021

ਸੁਨੰਦਾ ਸ਼ਰਮਾ (Sunanda Sharma ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਨੂੰ ਇੱਕ ਸ਼ਖਸ ਪ੍ਰਪੋਜ਼ ਕਰਨ ਦੇ ਲਈ ਪਹੁੰਚਿਆ । ਪਰ ਉਹ ਸੁਨੰਦਾ ਸ਼ਰਮਾ (Sunanda Sharma )ਨੂੰ ਪ੍ਰਪੋਜ਼ ਕਰਨ ਤੋਂ ਡਰਦਾ ਹੈ । ਪਰ ਉਸ ਆਖਿਰ ‘ਚ ਉਸ ਦੇ ਦੋਸਤ ਉਸ ਨੂੰ ਹਿੰਮਤ ਦੇ ਕੇ ਪ੍ਰਪੋਜ਼ ਕਰਨ ਦੇ ਲਈ ਭੇਜਦੇ ਹਨ । ਜਿਸ ਤੋਂ ਬਾਅਦ ਉਹ ਮੁੰਡਾ ਸੁਨੰਦਾ ਸ਼ਰਮਾ ਨੂੰ ਪ੍ਰਪੋਜ਼ ਕਰ ਦਿੰਦਾ ਹੈ ।

Sunanda ,,,-min Image From Instagram

ਹੋਰ ਪੜ੍ਹੋ : ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫਿਲਮ ‘ਸ਼ੇਰ ਬੱਗਾ’ ਦੀ ਸ਼ੂਟਿੰਗ ਹੋਈ ਪੂਰੀ

ਸੁਨੰਦਾ ਵੀ ਇਸ ਮੁੰਡੇ ਨੂੰ ਨਿਰਾਸ਼ ਨਹੀਂ ਕਰਦੀ ਅਤੇ ਉਸ ਦਾ ਪ੍ਰਪੋਜ਼ਲ ਸਵੀਕਾਰ ਕਰ ਲੈਂਦੀ ਹੈ । ਜਿਸ ਤੋਂ ਬਾਅਦ ਇਹ ਮੁੰਡਾ ਬਹੁਤ ਹੀ ਖੁਸ਼ ਹੁੰਦਾ ਹੈ । ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸੁਨੰਦਾ ਸ਼ਰਮਾ ਨੇ ਇਸ ਵੀਡੀਓ ਨੂੰ ਮਜ਼ਾਕੀਆ ਤੌਰ ‘ਤੇ ਬਣਾਇਆ ਹੈ ।

ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਇੱਕ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ।

ਇਸ ਗੀਤ ਨੂੰ ‘ਚੋਰੀ ਚੋਰੀ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਸੁਨੰਦਾ ਸ਼ਰਮਾ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਵਿਖਾ ਚੁੱਕੀ ਹੈ ।

 

0 Comments
0

You may also like