
Vicky, Katrina news: ਬਾਲੀਵੁੱਡ ਜਗਤ ਦਾ ਕਿਊਟ ਕਪਲ ਕੈਟ ਤੇ ਵਿੱਕੀ, ਜੋ ਕਿ ਅੱਜ ਆਪਣੇ ਵਿਆਹ ਦ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ 9 ਦਸੰਬਰ 2021 ਨੂੰ ਧੂਮ-ਧਾਮ ਨਾਲ ਹੋਇਆ ਸੀ। ਰਾਜਸਥਾਨ ਵਿੱਚ ਸ਼ਾਹੀ ਵਿਆਹ ਕਾਫੀ ਸੁਰਖੀਆਂ ਵਿੱਚ ਰਿਹਾ ਸੀ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ। ਹੁਣ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਦੋਵਾਂ ਦੀ ਲਵ ਸਟੋਰੀ ਬਹੁਤ ਹੀ ਪਿਆਰੀ ਹੈ, ਜੋ ਕਿ ਕਿਸੇ ਫ਼ਿਲਮ ਦੀ ਸਟੋਰੀ ਤੋਂ ਘੱਟ ਨਹੀਂ ਹੈ।
ਹੋਰ ਪੜ੍ਹੋ : ਪਹਿਲੀ ਵਾਰ ਅਕਸ਼ੇ ਕੁਮਾਰ ਨੇ ਫੈਨਜ਼ ਨੂੰ ਕਰਵਾਇਆ ਆਪਣੇ ਘਰ ਦਾ ਟੂਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕਹਾਣੀ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ 'ਕੌਫੀ ਵਿਦ ਕਰਨ' ਤੋਂ ਸ਼ੁਰੂ ਹੋਈ ਸੀ। ਕੈਟਰੀਨਾ ਨੇ ਕਬੂਲ ਕੀਤਾ ਕਿ ਉਹ ਵਿੱਕੀ ਨਾਲ ਚੰਗੀ ਲੱਗ ਸਕਦੀ ਹੈ। ਇੱਕ ਹੋਰ ਐਪੀਸੋਡ ਵਿੱਚ, ਜਦੋਂ ਕਰਨ ਨੇ ਵਿੱਕੀ ਨੂੰ ਦੱਸਿਆ ਕਿ ਕੈਟਰੀਨਾ ਨੂੰ ਉੜੀ ਵਿੱਚ ਉਸਦਾ ਕੰਮ ਪਸੰਦ ਆਇਆ ਅਤੇ ਕਿਹਾ ਕਿ ਉਹ ਇੱਕ ਚੰਗੀ ਆਨ-ਸਕਰੀਨ ਜੋੜੀ ਬਣਾਉਣਗੇ, ਵਿੱਕੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।

ਇਸ ਤੋਂ ਬਾਅਦ ਅਨੁਪਮਾ ਚੋਪੜਾ ਦੀ ਪੋਡਕਾਸਟ ਸ਼ਾਵਰ ਵਿੱਕੀ ਅਤੇ ਕੈਟਰੀਨਾ ਦੀ ਕਮਿਸਟਰੀ ਸਾਹਮਣੇ ਆਈ। ਇਸ ਤੋਂ ਬਾਅਦ ਖਬਰ ਫੈਲ ਗਈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਹਾਲਾਂਕਿ ਦੋਵਾਂ ਨੇ ਚੁੱਪੀ ਧਾਰੀ ਰੱਖੀ। ਇਸ ਤੋਂ ਬਾਅਦ ਦੋਵਾਂ ਨੂੰ ਇੱਕ ਅਵਾਰਡ ਫੰਕਸ਼ਨ 'ਚ ਦੇਖਿਆ ਗਿਆ। ਕੈਟਰੀਨਾ ਨੂੰ ਸਟੇਜ 'ਤੇ ਬੁਲਾਇਆ ਗਿਆ ਅਤੇ ਵਿੱਕੀ ਨੇ ਡਰਾਮਾ ਅਤੇ ਮਜ਼ਾਕ ਕਰਦੇ ਹੋਏ ਪੁੱਛਿਆ, 'ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? , ਫਿਰ ਕਿਹਾ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਤਾਂ ਮੈਂ ਸੋਚਿਆ ਕਿ ਮੈਂ ਵੀ ਪੁੱਛ ਲਵਾਂ, ਕੀ ਤੁਸੀਂ ਵੀ ਅੱਛਾ ਸਾ ਵਿੱਕੀ ਕੌਸ਼ਲ ਲੱਭ ਕੇ ਵਿਆਹ ਕਰਵਾ ਲਓ? ਇਸ 'ਤੇ ਕੈਟਰੀਨਾ ਬਲਸ਼ ਕਰਦੀ ਨਜ਼ਰ ਆਈ ਸੀ। ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ।

ਪਰ ਕੌਣ ਜਾਣਦਾ ਸੀ ਕਿ ਇਹ ਮਜ਼ਾਕ ਨਹੀਂ ਸਗੋਂ ਹਕੀਕਤ ਬਣਨ ਜਾ ਰਿਹਾ ਸੀ। ਹਾਲਾਂਕਿ, 9 ਦਸੰਬਰ 2021 ਨੂੰ ਵਿਆਹ ਕਰਨ ਤੋਂ ਬਾਅਦ, ਵਿੱਕੀ ਅਤੇ ਕੈਟਰੀਨਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਹਿੱਲ ਸਟੇਸ਼ਨ ਉੱਤੇ ਮਨਾ ਰਹੇ ਹਨ।