
Akshay Kumar news: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਅਕਸ਼ੇ ਕੁਮਾਰ ਆਪਣੇ ਘਰ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਬਣੇ ਹੋਏ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਦੀ ਸੈਰ ਕਰਵਾਈ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਲਿਵਿੰਗ ਰੂਮ, ਅਲਮਾਰੀ ਅਤੇ ਡਰੈਸਿੰਗ ਰੂਮ ਤੱਕ ਦਿਖਾਇਆ। ਇਹ ਪਹਿਲੀ ਵਾਰ ਹੈ ਜਦੋਂ ਅਕਸ਼ੈ ਨੇ ਆਪਣੇ ਘਰ ਵਿੱਚ ਕੋਈ ਇੰਟਰਵਿਊ ਦਿੱਤਾ ਹੈ। ਵੀਡੀਓ 'ਚ ਉਨ੍ਹਾਂ ਨੇ ਆਪਣੇ ਫੈਸ਼ਨ ਬ੍ਰਾਂਡ 'ਫੋਰਸ IX' ਬਾਰੇ ਵੀ ਗੱਲ ਕੀਤੀ।
ਹੋਰ ਪੜ੍ਹੋ : ਆਪਣੇ ਜੀਜੇ ਨਾਲ ਖੂਬ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ ਰੁਬੀਨਾ ਬਾਜਵਾ, ਸਾਂਝਾ ਕੀਤਾ ਵਿਆਹ ਦਾ ਅਣਦੇਖਿਆ ਵੀਡੀਓ

ਵੀਡੀਓ ਵਿੱਚ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਘਰ ਅਤੇ ਆਪਣੇ ਆਉਣ ਵਾਲੇ ਬ੍ਰੈਂਡ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਿਹੜੇ ਕੱਪੜੇ ਪਹਿਣਦੇ ਹਨ ਉਹ ਵੀ ਦਿਖਾਏ।

ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਅਕਸ਼ੇ ਨੇ ਘਰ ਦੇ ਬਾਹਰਲੇ ਹਿੱਸੇ ਨੂੰ ਦਰੱਖਤਾਂ ਅਤੇ ਪੌਦਿਆਂ ਨਾਲ ਸਜਾਇਆ ਹੈ ਅਤੇ ਇਕ ਖੂਬਸੂਰਤ ਬਗੀਚਾ ਬਣਾਇਆ ਹੈ। ਇਸ ਤੋਂ ਇਲਾਵਾ ਉਸ ਦਾ ਰਹਿਣ-ਸਹਿਣ ਬਹੁਤ ਸ਼ਾਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ 'ਤੇ ਭਗਵਾਨ ਦੀਆਂ ਮੂਰਤੀਆਂ ਅਤੇ ਸੁੰਦਰ ਤਸਵੀਰਾਂ ਨਾਲ ਘਰ ਨੂੰ ਸਜਾਇਆ ਹੈ।

ਇਸ ਤੋਂ ਬਾਅਦ ਅਕਸ਼ੇ ਕੈਮਰੇ ਨੂੰ ਆਪਣੇ ਡਰੈਸਿੰਗ ਰੂਮ ਵੱਲ ਲੈ ਜਾਂਦੇ ਹਨ ਅਤੇ ਇੱਥੇ ਉਹ ਆਪਣੇ ਕੱਪੜੇ ਦਿਖਾਉਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਰਾਮਦਾਇਕ ਕੱਪੜੇ ਪਹਿਨਣੇ ਪਸੰਦ ਹਨ। ਉਨ੍ਹਾਂ ਕਿਹਾ ਕਿ ਉਹ ਢਿੱਲੇ ਕੱਪੜੇ ਪਾਉਣਾ ਪਸੰਦ ਕਰਦੀ ਹੈ। ਉਸਨੇ ਇਹ ਵੀ ਦੱਸਿਆ ਕਿ ਜੇਕਰ ਮੈਂ ਕਰ ਸਕਦਾ ਹਾਂ ਤਾਂ ਮੈਂ ਪੂਰਾ ਦਿਨ ਹੂਡੀਜ਼, ਟੀ-ਸ਼ਰਟਾਂ ਅਤੇ ਟਰੈਕ ਸੂਟ ਵਿੱਚ ਬਿਤਾ ਸਕਦਾ ਹਾਂ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਇਸ ਬ੍ਰਾਂਡ ਨੂੰ ਲਾਂਚ ਕਰਨ ਜਾ ਰਿਹਾ ਹਾਂ।
ਅਕਸ਼ੈ ਨੇ ਕਿਹਾ, "ਮੇਰੇ ਪਿਤਾ ਫੋਰਸ ਵਿੱਚ ਸਨ, ਇਸ ਲਈ ਮੇਰੇ ਮੇਰੇ ਦਿਲ ਵਿੱਚ ਖਾਸ ਅਹਿਸਾਸ ਹੈ। 9 ਨੰਬਰ ਇਸ ਲਈ ਕਿਉਂਕਿ ਉਹ ਮੇਰਾ ਜਨਮਦਿਨ ਦੀ ਤਾਰੀਕ ਹੈ ਅਤੇ ਇਹ ਮੇਰਾ ਲੱਕੀ ਨੰਬਰ ਹੈ। ਇਸ ਦਾ ਨਾਮ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਉਸਦੇ ਬ੍ਰਾਂਡ ਦੇ ਨਾਮ ਨਾਲ ਲਿਖਿਆ ਗਿਆ ਹੈ - ਇੰਜਨੀਅਰਡ ਵਿਦ ਇਮੋਸ਼ਨਸ’। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
View this post on Instagram