ਬੱਸ ਸਟੈਂਡ 'ਤੇ ਪੰਜਾਬੀ ਗੀਤਾਂ ਉੱਤੇ ਡਾਂਸ ਕਰਦਾ ਨਜ਼ਰ ਆਇਆ ਬਜ਼ੁਰਗ ਬਾਬਾ, ਵੀਡੀਓ ਹੋ ਰਿਹਾ ਹੈ ਵਾਇਰਲ

written by Lajwinder kaur | May 10, 2022

viral entertainment news: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਅਜਿਹਾ ਹੀ ਇੱਕ ਪੁਰਾਣਾ ਵੀਡੀਓ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਬਜ਼ੁਰਗ ਸਖ਼ਸ਼ ਪੰਜਾਬੀ ਗੀਤਾਂ ਉੱਤੇ ਜੰਮ ਕੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਇੰਤਜ਼ਾਰ ਹੋਇਆ ਖ਼ਤਮ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ OTT ਪਲੇਟਫਾਰਮ ਉੱਤੇ ਹੋ ਰਹੀ ਹੈ ਸਟ੍ਰੀਮਿੰਗ

dance video viral

ਪੰਜਾਬੀ ਗੀਤਾਂ ਦਾ ਸ਼ੌਕ ਹਰ ਕਿਸੇ ਨੂੰ ਹੈ। ਇਹ ਗੀਤ ਅਜਿਹੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਪਾਉਂਦੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ। ਫਿਲਹਾਲ ਇਹ ਵੀਡੀਓ ਕਿੱਥੋਂ ਦਾ ਹੈ ਇਸ ਬਾਰੇ ਅਜੇ ਪਤਾ ਨਹੀਂ ਚੱਲ ਪਾਇਆ ਹੈ।

inside image of old man dance on punjabi song

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਸਖ਼ਸ਼ ਬੱਸ ਸਟੈਂਡ 'ਤੇ ਨਜ਼ਰ ਆ ਰਿਹਾ ਹੈ। ਪਰ ਇਸ 'ਚ ਸਭ ਤੋਂ ਮਸ਼ਹੂਰ ਪੰਜਾਬੀ ਗੀਤ 'ਗੁੜ ਨਾਲ ਇਸ਼ਕ ਮਿੱਠਾ' ਵੱਜਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਬਜ਼ੁਰਗ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾਉਂਦੇ ਹਨ। ਫਿਰ ਕੀ ਉਹ ਬੱਸ ਅੱਗੇ ਹੀ ਨੱਚਣ ਲੱਗ ਜਾਂਦਾ ਹੈ। ਉਨ੍ਹਾਂ ਦੇ ਇਸ ਡਾਂਸ ਨੂੰ ਦੇਖ ਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ।

old man dance

ਪਰ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਬਜ਼ੁਰਗ ਬੱਸ ਤੋਂ ਖੁੰਝ ਜਾਣ 'ਤੇ ਦੂਸਰੀ ਬੱਸ ਫੜਨ ਦੀ ਬਜਾਏ ਬੱਸ ਦੇ ਅੱਗੇ ਪੰਜਾਬੀ ਗੀਤ 'ਗੁੜ ਨਾਲ ਇਸ਼ਕ ਮਿੱਠਾ' 'ਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ।

ਉਹ ਇੰਨਾ ਮਜ਼ੇਦਾਰ ਡਾਂਸ ਕਰ ਰਿਹਾ ਹੈ ਕਿ ਲੋਕ ਵੀ ਉਸਦੇ ਡਾਂਸ ਨੂੰ ਦੇਖਣ ਲੱਗ ਜਾਂਦੇ ਹਨ। ਇਸ ਸ਼ਖ਼ਸ਼ ਨੇ ਚਿੱਟੇ ਰੰਗ ਦੀ ਪਗੜੀ ਬੰਨੀ ਹੋਈ ਹੈ ਤੇ ਚਿੱਟੇ ਰੰਗ ਦਾ ਹੀ ਕੁੜਤਾ ਤੇ ਧੋਤੀ ਬੰਨੀ ਹੋਈ ਹੈ । ਉਹ ਆਪਣੇ ਡਾਂਸ ਵਿੱਚ ਮਗਨ ਹੋ ਜਾਂਦੇ ਹਨ । ਉਸ ਦਾ ਡਾਂਸ ਦੇਖ ਉੱਥੇ ਖੜ੍ਹੇ ਲੋਕ ਵੀ ਨੱਚਣ ਲੱਗ ਜਾਂਦੇ ਹਨ।

ਹੋਰ ਪੜ੍ਹੋ : ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਖਿੱਚੇ ਕੰਨ, ਕਪਿਲ ਸ਼ਰਮਾ ਨੇ ਕਿਹਾ- ‘lady laughing Buddha’

 

You may also like