ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਖਿੱਚੇ ਕੰਨ, ਕਪਿਲ ਸ਼ਰਮਾ ਨੇ ਕਿਹਾ- ‘lady laughing Buddha’

Written by  Lajwinder kaur   |  May 09th 2022 05:37 PM  |  Updated: May 09th 2022 05:37 PM

ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਖਿੱਚੇ ਕੰਨ, ਕਪਿਲ ਸ਼ਰਮਾ ਨੇ ਕਿਹਾ- ‘lady laughing Buddha’

Kapil Sharma-Archana Puran Singh: ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਹਾਸਿਆਂ ਦੇ ਠਹਾਕੇ ਲਗਾਉਣ ਵਾਲੀ ਅਰਚਨਾ ਪੂਰਨ ਸਿੰਘ ਦੇ ਨਾਲ ਆਪਣੀ ਦੋ ਪਿਆਰੀ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Kapil sharma 3 Image Source: Instagram

ਹੋਰ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲਾ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ਪ੍ਰਿਥਵੀਰਾਜ ਦਾ ਟ੍ਰੇਲਰ ਹੋਇਆ ਰਿਲੀਜ਼

ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘My lady laughing Buddha ..ਲਵ ਯੂ @archanapuransingh ji ...ਧੰਨਵਾਦ ਤੁਹਾਡਾ ਹਮੇਸ਼ਾ ਸਾਨੂੰ ਸਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ...even on ਸਾਡੇ ਮੂਰਖ ਜੋਕਸ ਉੱਤੇ ਵੀ...love n regards always..’। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਤਸਵੀਰ ਚ ਅਰਚਨਾ ਕਪਿਲ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੀ ਤਸਵੀਰ ਚ ਸ਼ਰਾਰਤੀ ਕਪਿਲ ਦੇ ਕੰਨ ਖਿੱਚਦੇ ਹੋਏ ਦਿਖਾਈ ਦੇ ਰਹੀ ਹੈ। ਇਹ ਮਸਤੀ ਵਾਲੀਆਂ ਤਸਵੀਰਾਂ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ।

kapil sharma and archanapuran singh funny pic Image Source: Instagram

ਖੁਦ ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਨੂੰ ਰਿਪਲਾਈ ਦਿੰਦੇ ਹੋਏ ਖ਼ਾਸ ਮੈਸੇਜ ਲਿਖਿਆ ਹੈ। ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Kapil Sharma Archana Puran Singh pic Image Source: Instagram

ਦੱਸ ਦਈਏ ਅਰਚਨਾ ਪੂਰਨ ਸਿੰਘ ਜੋ ਕਿ ਕਪਿਲ ਸ਼ਰਮਾ ਦੇ ਸ਼ੋਅ ‘ਚ ਬਤੌਰ ਜੱਜ ਨਜ਼ਰ ਆ ਰਹੀ ਹੈ । ਉਹ ਇਸ ਸ਼ੋਅ ਆਪਣੇ ਹਾਸਿਆਂ ਦੇ ਰੰਗਾਂ ਨਾਲ ਇਸ ਸ਼ੋਅ ਨੂੰ ਹੋਰ ਖ਼ੂਬਸੂਰਤ ਬਣਾ ਦਿੰਦੀ ਹੈ। ਅਰਚਨਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਨੰਦਿਤਾ ਦਾਸ ਦੇ ਨਾਲ ਸਿਲਵਰ ਸਕਰੀਨ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਜੂਨ ਮਹੀਨੇ ‘ਚ US-Canada Tour 2022 ਲਈ ਉਡਾਨ ਭਰਨਗੇ।

ਹੋਰ ਪੜ੍ਹੋ : Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network