Trending:
ਰਵੀ ਸਿੰਘ ਖਾਲਸਾ ਦਾ ਹਸਪਤਾਲ ਤੋਂ ਵੀਡੀਓ ਆਇਆ ਸਾਹਮਣੇ, ਕਿਡਨੀ ਡੋਨਰ ਦੇ ਨਾਲ ਆਏ ਨਜ਼ਰ
ਰਵੀ ਸਿੰਘ ਖਾਲਸਾ (Ravi Singh Khalsa) ਦੀ ਕਿਡਨੀ ਟਰਾਂਪਲਾਂਟ (Kidney Transplant) ਹੋ ਚੁੱਕੀ ਹੈ । ਉਹ ਆਪਣੀ ਸਿਹਤ ਨੂੰ ਲੈ ਕੇ ਲਗਾਤਾਰ ਵੀਡੀਓ ਸਾਂਝੇ ਕਰ ਰਹੇ ਹਨ । ਹੁਣ ਉਨ੍ਹਾਂ ਨੇ ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਵੀ ਸਿੰਘ ਖਾਲਸਾ ਆਪਣੀ ਕਿਡਨੀ ਡੋਨਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵੀ ਸਿੰਘ ਖਾਲਸਾ ਨੇ ਕਿਹਾ ਕਿ ‘ਮੇਰੇ ਕਿਡਨੀ ਟਰਾਂਸਪਲਾਂਟ ਤੋਂ ਦੋ ਦਿਨ ਬਾਅਦ ਇਹ ਵੀਡੀਓ ਬਣਾਈ ਗਈ ਹੈ ।
image From instagram
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕਿਡਨੀ ਡੋਨਰ ਵਰਸ਼ਾ ਦਕਸ਼ਾ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਵੀਡੀਓ ‘ਚ ਵਰਸ਼ਾ ਵੀ ਦੱਸ ਰਹੀ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਹੈ ਅਤੇ ਜਲਦ ਹੀ ਉਹ ਤੰਦਰੁਸਤ ਨਜ਼ਰ ਹੋ ਜਾਵੇਗੀ ।
image From instagram
ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਦਾ ਚੱਲ ਰਿਹਾ ਕਿਡਨੀ ਦਾ ਇਲਾਜ ਕਿਹਾ ‘ਦਿਨ ‘ਚ ਚਾਰ ਵਾਰ ਹੁੰਦਾ ਹੈ ਡਾਇਲਾਸਿਸ’
ਰਵੀ ਸਿੰਘ ਖਾਲਸਾ ਨੇ ਕੁਝ ਦਿਨ ਪਹਿਲਾਂ ਹੀ ਕਿਡਨੀ ਟ੍ਰਾਂਸਪਲਾਂਟ ਕਰਵਾਈ ਹੈ ਅਤੇ ਇਸ ਤੋਂ ਬਾਅਦ ਉਹ ਲਗਾਤਾਰ ਆਪਣੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਹਨ ।ਰਵੀ ਸਿੰਘ ਖਾਲਸਾ, ਖਾਲਸਾ ਏਡ ਨਾਂਅ ਦੀ ਸੰਸਥਾ ਚਲਾ ਰਹੇ ਹਨ । ਇਹ ਸੰਸਥਾ ਦੁਨੀਆ ਭਰ ‘ਚ ਲੋਕਾਂ ਦੀ ਮਦਦ ਕਰ ਰਹੀ ਹੈ ।
image From instagram
ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਜਾਂ ਫਿਰ ਜਿੱਥੇ ਵੀ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਸੰਸਥਾ ਵੱਲੋਂ ਪਹੁੰਚ ਕੇ ਮਦਦ ਕੀਤੀ ਜਾਂਦੀ ਹੈ । ਲਾਕਡਾਊਨ ਦੇ ਦੌਰਾਨ ਵੀ ਸੰਸਥਾ ਦੇ ਵੱਲੋਂ ਲੋਕਾਂ ਦੀ ਘਰ ਘਰ ਜਾ ਕੇ ਮਦਦ ਕੀਤੀ ਗਈ ਸੀ ।ਇਸ ਤੋਂ ਇਲਾਵਾ ਕਿਸਾਨਾਂ ਦੇ ਅੰਦੋਲਨ ਦੌਰਾਨ ਵੀ ਸੰਸਥਾ ਦੇ ਵਲੰਟੀਅਰ ਪਹਿਲੇ ਦਿਨ ਤੋਂ ਸੇਵਾ ਦੇ ਲਈ ਪਹੁੰਚ ਗਏ ਸਨ ।
View this post on Instagram