ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮਿਰ ਖਾਨ ਅਤੇ ਸਲਮਾਨ ਖਾਨ ਨੂੰ ਕੀਤਾ ਟਵੀਟ, ਤਾਂ ਆਮਿਰ ਖਾਨ ਨੇ ਕੁਝ ਇਸ ਤਰਾਂ ਦਿੱਤਾ ਜਵਾਬ

written by Aaseen Khan | March 13, 2019

ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮਿਰ ਖਾਨ ਅਤੇ ਸਲਮਾਨ ਖਾਨ ਨੂੰ ਕੀਤਾ ਟਵੀਟ, ਤਾਂ ਆਮਿਰ ਖਾਨ ਨੇ ਕੁਝ ਇਸ ਤਰਾਂ ਦਿੱਤਾ ਜਵਾਬ : ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਪ੍ਰਣਾਲੀ ਵਾਲਾ ਹੈ ਦੇਸ਼ ਹੈ, ਅਤੇ ਲੋਕਤੰਤਰ ਦੀ ਸਭ ਤੋਂ ਵੱਡੀ ਪ੍ਰੀਕਿਰਿਆ ਚੋਣਾਂ ਹਨ। 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਨੇਤਾ ਅਤੇ ਬਾਲੀਵੁੱਡ ਸਿਤਾਰੇ ਵੀ ਹਰ ਇੱਕ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕਰ ਰਹੇ ਹਨ। ਇਸ ਅਪੀਲ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਮਾਨ ਖਾਨ ਅਤੇ ਅਮੀਰ ਖਾਨ ਨੂੰ ਟਵੀਟ ਕੀਤਾ ਤਾਂ ਆਮਿਰ ਖਾਨ ਨੇ ਇਸ ਦਾ ਜਵਾਬ ਉਸੇ ਸੂਝ ਨਾਲ ਦਿੱਤਾ ਹੈ ਜਿਹੜੀ ਉਹ ਫ਼ਿਲਮਾਂ 'ਚ ਵਰਤਦੇ ਹਨ।

ਜੀ ਹੀ ਹਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ''ਵੋਟਿੰਗ ਸਿਰਫ ਅਧਿਕਾਰ ਨਹੀਂ ਹੈ ਸਗੋਂ ਕਰਤੱਵ ਹੈ। ਡਿਅਰ ਸਲਮਾਨ ਖਾਨ ਅਤੇ ਆਮੀਰ ਖਾਨ, ਇਹ ਸਮਾਂ ਨੌਜਵਾਨਾਂ ਨੂੰ ਵੋਟ ਦੇਣ ਲਈ ਆਪਣੇ ਅੰਦਾਜ 'ਚ ਮੋਟਿਵੇਟ ਕਰਨ ਦਾ ਹੈ। ਤਾਂਕਿ ਅਸੀਂ ਆਪਣਾ ਲੋਕਤੰਤਰ ਅਤੇ ਆਪਣਾ ਦੇਸ਼ ਮਜ਼ਬੂਤ ਕਰ ਸਕੀਏ।" ਇਸ ਤਰ੍ਹਾਂ ਉਨ੍ਹਾਂ ਨੇ ਵੋਟਿੰਗ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।

ਹੋਰ ਵੇਖੋ : ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਦੀ ਇਹ ਕਵਿਤਾ ਸੋਚਣ ਲਈ ਕਰਦੀ ਹੈ ਮਜਬੂਰ, ਦੇਖੋ ਵੀਡੀਓ

ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਇਸ ਟਵੀਟ 'ਤੇ ਆਮੀਰ ਖਾਨ ਨੇ ਵੀ ਆਪਣਾ ਰਿਪਲਾਈ ਕਰ ਦਿੱਤਾ ਹੈ। ਆਮੀਰ ਖਾਨ ਨੇ ਲਿਖਿਆ ਹੈ ''ਬਿਲਕੁਲ ਸਹੀ ਸਰ, ਮਾਣਯੋਗ ਪ੍ਰਧਾਨਮੰਤਰੀ ਜੀ, ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਇਸ 'ਚ ਸ਼ਾਮਿਲ ਹੋਣਾ ਚਾਹੀਦਾ ਹੈ। ਆਓ ਆਪਣੀ ਜ਼ਿੰਮੇਦਾਰੀ ਨਿਭਾਈਏ ਅਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਆਪਣੀ ਆਵਾਜ਼ ਨੂੰ ਬੁਲੰਦ ਕਰੀਏ। ਵੋਟ !" ਇਸ ਤਰਾਂ ਸਾਡੇ ਬਾਲੀਵੁੱਡ ਸਟਾਰ ਵੀ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਬਾਰੇ ਜਾਗਰੁਕ ਕਰ ਰਹੇ ਹਨ।

You may also like