ਆਮਿਰ ਖ਼ਾਨ ਨੇ ਦੱਸੀ ਸੋਸ਼ਲ ਮੀਡੀਆ ਤੋਂ ਦੂਰ ਜਾਣ ਦੀ ਅਸਲ ਵਜ੍ਹਾ

written by Rupinder Kaler | March 17, 2021

ਆਮਿਰ ਖ਼ਾਨ ਏਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਡਾ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ ਪਰ ਉਹ ਆਪਣੀ ਫਿਲਮ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਕਰਕੇ ਚਰਚਾ ਵਿੱਚ ਹਨ । ਆਮਿਰ ਨੇ ਆਪਣੇ ਜਨਮ ਦਿਨ ਤੇ ਟਵਿੱਟਰ, ਇੰਸਟਾਗ੍ਰਾਮ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ । ਐਕਟਰ ਦੇ ਇਸ ਐਲਾਨ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡਣ ਲੱਗੀਆਂ ਹਨ ।

Aamir khan

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

Laal Singh Chaddha : Kareena Kapoor Shares Pic With Aamir Khan

ਜਿਸ ਤੋਂ ਬਾਅਦ ਆਮਿਰ ਖ਼ਾਨ ਪੈਪਰਾਜੀ ਨਾਲ ਰੂਬਰੂ ਹੋਏ। ਇਸ ਦੌਰਾਨ ਸਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਛੱਡਣ ਦੀ ਪਿੱਛੇ ਦੀ ਵਜ੍ਹਾ ’ਤੇ ਸਵਾਲ ਕੀਤਾ। ਇਸ ’ਤੇ ਆਮਿਰ ਨੇ ਆਪਣੀ ਹੀ ਅੰਦਾਜ਼ ’ਚ ਕਿਹਾ, ‘ਤੁਸੀਂ ਲੋਕ ਇਸ ਨੂੰ ਲੈ ਕੇ ਜ਼ਿਆਦਾ ਦਿਮਾਗ ਨਾ ਲਗਾਓ। ਮੈਂ ਆਪਣੇ-ਆਪ ’ਚ ਮਸਤ ਰਹਿੰਦਾ ਹਾਂ। ਸੋਸ਼ਲ ਮੀਡੀਆ ’ਤੇ ਹਾਂ ਕਿੱਥੇ ਮੈਂ। ਮੈਨੂੰ ਲੱਗਦਾ ਵੈਸੇ ਵੀ ਮੈਂ ਕੁਝ ਜਾਣਦਾ ਨਹੀਂ ਹਾਂ ਮੈਂ ਆਪਣੀ ਮਸਤੀ ’ਚ ਲੱਗਾ ਰਹਿੰਦਾ ਹਾਂ।

Aamir Khan

ਮੈਂ ਅਲਵਿਦਾ ਨਹੀਂ ਕਿਹਾ ਹੈ। ਮੈਂ ਕਿਤੇ ਨਹੀਂ ਜਾ ਰਿਹਾ ਹਾਂ। ਪਹਿਲਾਂ ਵੀ ਤਾਂ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਗੱਲ ਕਰਦਾ ਸੀ। ਹੁਣ ਮੀਡੀਆ ਦਾ ਰੋਲ ਹੋਰ ਵਧ ਗਿਆ ਹੈ ਕਿਉਂਕਿ ਫੈਨਜ਼ ਤੇ ਜਨਤਾ ਤੋਂ ਮੈਂ ਉਨ੍ਹਾਂ ਰਾਹੀਂ ਗੱਲ ਕਰਾਂਗਾ ਤੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ।’

 

View this post on Instagram

 

A post shared by Viral Bhayani (@viralbhayani)

0 Comments
0

You may also like