ਜਾਣੋ ਕਿਹੜੇ OTT ‘ਤੇ ਰਿਲੀਜ਼ ਹੋਈ ਲਾਲ ਸਿੰਘ ਚੱਢਾ, ਕੀ ਓਟੀਟੀ ਪਲੇਟਫਾਰਮ ਤੇ ਜਿੱਤ ਪਾਵੇਗੀ ਦਰਸ਼ਕਾਂ ਦਾ ਦਿਲ?

written by Lajwinder kaur | October 06, 2022 12:36pm

Laal Singh Chaddha streams on OTT: ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਜਿਨ੍ਹਾਂ ਨੇ 4 ਸਾਲ ਬਾਅਦ ਲਾਲ ਸਿੰਘ ਚੱਢਾ ਨਾਲ ਸਿਲਵਰ ਸਕ੍ਰੀਨ ‘ਤੇ ਵਾਪਸੀ ਕੀਤੀ ਸੀ। ਉਨ੍ਹਾਂ ਦੀ ਫ਼ਿਲਮ ਲਾਲ ਸਿੰਘ ਚੱਢਾ ਜੋ ਕਿ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਪਰ ਲਾਲ ਸਿੰਘ ਚੱਢਾ ਦੇ ਰੂਪ `ਚ ਆਮਿਰ ਖ਼ਾਨ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ।

ਇਹ ਫ਼ਿਲਮ ਬਾਕਸ ਆਫਿਸ 'ਤੇ ਆਪਣਾ ਕਮਾਲ ਦਿਖਾਉਣ ‘ਚ ਨਕਾਰਾ ਰਹੀ। ਲਾਲ ਸਿੰਘ ਚੱਢਾ ਵਿੱਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ। ਹੁਣ ਇਹ ਫ਼ਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋ ਗਈ ਹੈ। ਆਮਿਰ ਖ਼ਾਨ ਨੇ ਕਿਹਾ ਸੀ ਕਿ ਇਸ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਦੇ 6 ਮਹੀਨਿਆਂ ਬਾਅਦ OTT ਪਲੇਟਫਾਰਮ 'ਤੇ ਸਟ੍ਰੀਮ ਕੀਤਾ ਜਾਵੇਗਾ, ਪਰ ਹੁਣ ਇਸ ਨੂੰ 2 ਮਹੀਨਿਆਂ ਦੇ ਅੰਦਰ ਹੀ ਰਿਲੀਜ਼ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਢਾ' ਕਿਹੜੇ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ।

Aamir Khan takes U-turn? Laal Singh Chaddha's OTT release date 'confirmed' Image Source: Twitter

ਹੋਰ ਪੜ੍ਹੋ : Alia Bhatt Baby Shower: ਦੁਸਹਿਰੇ 'ਤੇ ਕਪੂਰ ਪਰਿਵਾਰ 'ਚ ਜਸ਼ਨ, ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

LAAL SINGH CHADDHA ON NETFLIX

ਦੱਸ ਦਈਏ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਢਾ' ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਨੈੱਟਫਲਿਕਸ ਇੰਡੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ OTT ਪਲੇਟਫਾਰਮ 'ਤੇ ਫ਼ਿਲਮ ਦੀ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ। ਨੈੱਟਫਲਿਕਸ ਨੇ ਟਵੀਟ ਕੀਤਾ- 'ਆਪਣਾ ਪੌਪਕਾਰਨ ਅਤੇ ਗੋਲਗੱਪਾ ਤਿਆਰ ਕਰੋ ਕਿਉਂਕਿ ਲਾਲ ਸਿੰਘ ਚੱਢਾ ਹੁਣ ਓਟੀਟੀ ਤੇ ਆ ਗਿਆ ਹੈ।'

'Laal Singh Chaddha': 'Heartbroken' Aamir Khan to take break before his next film? Image Source: Twitter

ਲਾਲ ਸਿੰਘ ਚੱਢਾ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਇਹ 1994 ਦੀ ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਫ਼ਿਲਮ ਨੂੰ ਨੈੱਟਫਲਿਕਸ 'ਤੇ ਕਿਵੇਂ ਦਾ ਹੁੰਗਾਰਾ ਮਿਲਦਾ ਹੈ।

Cricketer Monty Panesar supports call for boycott of 'Laal Singh Chaddha', says Aamir Khan-starrer is 'disgrace to India' Image Source: Twitter

You may also like