ਆਰਿਆ ਬੱਬਰ ਨੇ ਸਾਂਝੇ ਕੀਤੇ ‘ਗਾਂਧੀ ਫੇਰ ਆ ਗਿਆ’ ਦੇ ਨਵੇਂ ਪੋਸਟਰ ਤੇ ਨਾਲ ਹੀ ਸ਼ੇਅਰ ਕੀਤੀ ਫ਼ਿਲਮ ਦੀ ਰਿਲੀਜ਼ ਡੇਟ

written by Lajwinder kaur | December 04, 2019

ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਆਰਿਆ ਬੱਬਰ ਜੋ ਕਿ ਇੱਕ ਲੰਮੇ ਅਰਸੇ ਬਾਅਦ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਵਾਪਸੀ ਕਰਨ ਜਾ ਰਹੇ ਹਨ। ਜੀ ਹਾਂ ਉਹ ‘ਗਾਂਧੀ ਫੇਰ ਆ ਗਿਆ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ।

ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦੇ ਕੁਝ ਕਿਰਦਾਰਾਂ ਨੂੰ ਰਵੀਲ ਕਰਦੇ ਹੋਏ ਤਿੰਨ ਪੋਸਟਰ ਸ਼ੇਅਰ ਕੀਤੇ ਨੇ ਤੇ ਕੈਪਸ਼ਨ ‘ਚ ਲਿਖਿਆ ਹੈ, ‘ਰਵੀਲਿੰਗ ਕਰੈਕਟਰ ਪੋਸਟਰ ਨੇਹਾ ਮਲਿਕ-ਬੱਲੀ ... ਵੀਰ ਸਾਹੋ-ਇੰਸਪੈਕਟਰ ਧਰਮ... ਸੁਨਾਕਸ਼ੀ ਸ਼ਰਮਾ- ਸਿੰਮੀ...’

 

View this post on Instagram

 

17th JAN 2020 - @gandhiphiraagya_thefilm release date. Share karo❤️Repost karo plz?? From the past 5 years ive been waiting and searching for that right film which would make my perfect comeback in punjabi cinema ... hun intezaar khatam, kyunki #17Jan2020 nu #GPAG release ho rahi aa - rabb kare tuc saare kaho #Babbar fer aa gea ☺️??❤️ tuhada pyaar tuhada support oss toh bina main kujh vi nahi Lub Ju all ?! #super #excited to meet you all in #cinemas in #2020 #kindersinghisking #kapilbatraproductions #joyproductions #mahakaleshwarproductions #punjab #pollywood #film #movie #gandhiferaagea #gandhiphiraagya #nehamalik #sunakshisharma #harpalsingh #arahhundal #tinuverma #actionfilm #actionhero #intense #drama #aaryababbar #lion #Babbarsher #Roar

A post shared by Aarya Babbar (@aaryababbar222) on

ਇਹ ਫ਼ਿਲਮ ਅਗਲੇ ਸਾਲ 17 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ। ਆਰਿਆ ਬੱਬਰ ਤੇ ਨੇਹਾ ਮਲਿਕ ਤੋਂ ਇਲਾਵਾ ਟੀਨੂ ਵਰਮਾ, ਵੀਰ ਸਾਹੋ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਪਿਲ ਬੱਤਰਾ ਪ੍ਰੋਡਕਸ਼ਨ ਅਤੇ ਮਹਾਕਲੇਸ਼ਵਰ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਕਿੰਦਰ ਸਿੰਘ ਵੱਲੋਂ ਡਾਇਰੈਕਟ ਕੀਤੀ ਜਾ  ਰਹੀ ਹੈ। ਕਪਿਲ ਬੱਤਰਾ ਤੇ ਮੰਜੂ ਗੌਤਮ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

You may also like