ਅਦਾਕਾਰਾ ਸ਼ਵੇਤਾ ਤਿਵਾੜੀ ’ਤੇ ਪਤੀ ਨੇ ਲਗਾਏ ਗੰਭੀਰ ਇਲਜ਼ਾਮ, ਵੀਡੀਓ ਕੀਤਾ ਸਾਂਝਾ

written by Rupinder Kaler | November 10, 2020

ਅਦਾਕਾਰਾ ਸ਼ਵੇਤਾ ਤਿਵਾੜੀ ਤੋਂ ਵੱਖ ਹੋਏ ਪਤੀ ਅਭਿਨਵ ਕੋਹਲੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੋਵੇਂ ਇੱਕ ਦੂਜੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਸ਼ਵੇਤਾ ਦੇ ਪਤੀ ਨੇ ਲਿਖਿਆ ਕਿ ਉਹ ਉਸ ਨੂੰ ਆਪਣੇ ਬੇਟੇ ਰਿਆਂਸ਼ ਨੂੰ ਮਿਲਣ ਨਹੀਂ ਦੇ ਰਹੀ। ਇਸ ਵੀਡੀਓ ਵਿੱਚ ਸ਼ਵੇਤਾ ਤਿਵਾੜੀ ਘਰ ਦੇ ਦਰਵਾਜ਼ੇ ਦੇ ਕੋਲ ਖੜ੍ਹੀ ਹੈ ਅਤੇ ਅਭਿਨਵ ਨੂੰ ਘਰ ਵਿੱਚ ਆਉਣ ਤੋਂ ਰੋਕ ਰਹੀ ਹੈ।

ਹੋਰ ਪੜ੍ਹੋ :

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਭਿਨਵ ਕੋਹਲੀ ਨੇ ਲਿਖਿਆ, "ਮੇਰੀ ਚੰਗਿਆਈ ਦਾ ਫਾਇਦਾ ਚੁੱਕਿਆ। ਮਈ ਤੋਂ ਸਤੰਬਰ ਤੱਕ ਉਸ ਨੂੰ ਮੇਰੇ ਤੋਂ ਦੂਰ ਰੱਖਿਆ ਗਿਆ, ਜਦੋ ਬੱਚੇ ਨੂੰ ਕੋਰੋਨਾ ਹੋਇਆ ਤਾਂ ਦੇ ਦਿੱਤਾ, ਜਦੋਂ ਬੱਚਾ ਆਉਣਾ ਨਹੀਂ ਚਾਹੁੰਦਾ ਸੀ ਤਾਂ ਮੈਂ ਕਿਹਾ, ਆਓ ਅਤੇ ਉਸ ਨੂੰ ਸਮਝਾਓ ਅਤੇ ਉਸ ਨੂੰ ਪਿਆਰ ਨਾਲ ਲੈ ਜਾਓ ਤੇ ਮੈਨੂੰ ਕੀ ਮਿਲਿਆ ਬੱਚਾ ਮੇਰੇ ਤੋਂ ਖੋਹ ਲਿਆ ਗਿਆ।

shweta Tiwari

ਅਭਿਨਵ ਕੋਹਲੀ ਨੇ ਅੱਗੇ ਲਿਖਿਆ, "ਤੂੰ ਉਸਨੂੰ ਲੈ ਕੇ ਭੱਜ ਗਈ। ਬਹੁਤ ਮੁਸ਼ਕਲ ਤੋਂ ਬਾਅਦ ਮੈਂ ਤੁਹਾਨੂੰ ਲੱਭ ਲਿਆ ਅਤੇ ਤੁਸੀਂ ਮੈਨੂੰ ਉਸ ਨੂੰ ਇੱਕ ਸੈਕੰਡ ਲਈ ਵੀ ਨਹੀਂ ਵੇਖਣ ਦਿੱਤਾ। ਤੁਸੀਂ ਮੇਰੇ ਨਾਲ ਕਿੰਨਾ ਕੁ ਗਲਤ ਕਰੋਗੇ। ਮੈਂ ਤੁਹਾਡੀ ਸੀਮਾ ਵੇਖਣਾ ਚਾਹੁੰਦਾ ਹਾਂ।" ਅਭਿਨਵ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਸ਼ਵੇਤਾ ਤਿਵਾੜੀ ਆਪਣੇ ਬੱਚੇ ਰਿਆਂਸ਼ ਨਾਲ ਖੇਡ ਰਹੀ ਹੈ।

shweta Tiwari

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਭਿਨਵ ਨੇ ਲਿਖਿਆ, "ਜਦੋਂ ਬੱਚਾ ਇਨਕਾਰ ਕਰਦਾ ਸੀ ਤਾਂ ਮੈਂ ਘਰ ਆਉਣ ਦੀ ਇਜਾਜ਼ਤ ਦਿੱਤੀ। ਜਦੋਂ ਤੱਕ ਚਾਹਿਆ ਮਨਾਉਣ ਦਿੱਤਾ। ਬੱਚੇ ਦੇ ਸੌਣ ਤੱਕ ਤੁਸੀਂ ਰੁਕਦੇ ਸੀ ਅਤੇ ਮੇਰੇ ਨਾਲ ਕੀ ਕੀਤਾ ਘਰ 'ਚ ਦਾਖਿਲ ਨੀ ਹੋਣ ਦਿੱਤਾ। ਫਿਰ ਬੱਚਾ ਲੈ ਕੇ ਭੱਜ ਹੀ ਗਈ ਤਾਂ ਕਿ ਮੈਂ ਮਿਲ ਨਾ ਸਕਾਂ ਤੇ ਬੱਚਾ ਸੋਚੇ ਕਿ ਮੈਂ ਹੀ ਮਿਲਣ ਨਹੀਂ ਆ ਰਿਹਾ।”

0 Comments
0

You may also like