ਅਭਿਸ਼ੇਕ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਕੋਰੋਨਾ ਰਿਪੋਰਟ ਆਈ ਨੈਗਟਿਵ

Written by  Rupinder Kaler   |  August 08th 2020 04:17 PM  |  Updated: August 08th 2020 04:17 PM

ਅਭਿਸ਼ੇਕ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਕੋਰੋਨਾ ਰਿਪੋਰਟ ਆਈ ਨੈਗਟਿਵ

ਅਮਿਤਾਬ ਬਚਨ ਦੇ ਬੇਟੇ ਅਭਿਸ਼ੇਕ ਬਚਨ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਦੀ ਜਾਣਕਾਰੀ ਅਭਿਸ਼ੇਕ ਬਚਨ ਨੇ ਖੁਦ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 12 ਜੁਲਾਈ ਨੂੰ ਅਭਿਸ਼ੇਕ ਬਚਨ ਦੀ ਰਿਪੋਰਟ ਪੌਜ਼ੇਟਿਵ ਆਈ ਸੀ। ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਮਿਤਾਬ ਬਚਨ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ।

https://www.instagram.com/p/CDn1fvEJZXo/

ਇਸ ਤੋਂ ਬਾਅਦ ਅਭਿਸ਼ੇਕ ਤੇ ਫਿਰ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬਚਨ ਤੇ ਬੇਟੀ ਆਰਾਧਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਕੁਝ ਦਿਨ ਪਹਿਲਾਂ ਹੀ ਅਮਿਤਾਬ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ । ਸੋ ਹੁਣ ਅਸੀਂ ਕਹਿ ਸਕਦੇ ਹਾਂ ਕਿ ਬੱਚਨ ਪਰਿਵਾਰ ਨੇ ਕੋਰੋਨਾ ਦੀ ਜੰਗ ਜਿੱਤ ਲਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਿਤਾਬ ਬੱਚਨ ਤੇ ਉਹਨਾਂ ਦੇ ਪਰਿਵਾਰ ਦੀ ਸਿਹਤਯਾਬੀ ਲਈ ਸੋਸ਼ਲ ਮੀਡੀਆ ਤੇ ਦੁਆਵਾਂ ਦਾ ਦੌਰ ਜਾਰੀ ਸੀ ।

https://twitter.com/juniorbachchan/status/1292023069418983425

https://www.instagram.com/p/CCh2w_oJJdk/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network