ਅਭਿਸ਼ੇਕ ਬੱਚਨ ਨੇ ਅੱਧ ਵਿਚਾਲੇ ਛੱਡਿਆ ਸ਼ੋਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 06, 2022 06:03pm

Abhishek Bachchan  angry during Show: ਬਾਲੀਵੁੱਡ ਅਦਾਕਾਰ ਅਭਿਨੇਤਾ ਅਭਿਸ਼ੇਕ ਬੱਚਨ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ਵਿੱਚ ਅਭਿਸ਼ੇਕ ਬੱਚਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਅਭਿਸ਼ੇਕ ਇੱਕ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਚੱਲੇ ਗਏ। ਆਓ ਜਾਣਦੇ ਹਾਂ ਕਿ ਅਭਿਸ਼ੇਕ ਨੇ ਅਜਿਹਾ ਕਿਉਂ ਕੀਤਾ।

Image Source : Instagram

ਹਰ ਕੋਈ ਜਾਣਦਾ ਹੈ ਕਿ ਅਭਿਸ਼ੇਕ ਬੱਚਨ ਆਪਣੇ ਪਿਤਾ ਅਮਿਤਾਭ ਬੱਚਨ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ। ਉਹ ਮਜ਼ਾਕ ਵਿੱਚ ਵੀ ਆਪਣੇ ਪਿਤਾ ਅਮਿਤਾਭ ਬੱਚਨ ਬਾਰੇ ਕੁਝ ਨਹੀਂ ਸੁਣ ਸਕਦੇ। ਇਸ ਦੀ ਤਾਜ਼ਾ ਮਿਸਾਲ ਸ਼ੋਅ 'ਕੇਸ ਤੋ ਬਣਨਾ ਹੈ' 'ਚ ਦੇਖਣ ਨੂੰ ਮਿਲੀ।

ਦਰਅਸਲ ਅਭਿਸ਼ੇਕ ਬੱਚਨ ਹਾਲ ਹੀ ਵਿੱਚ ਮਿੰਨੀ ਟੀਵੀ ਦੇ ਸ਼ੋਅ ਵਿੱਚ ਬਤੌਰ ਗੈਸਟ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਅਭਿਸ਼ੇਕ ਨੇ ਅੱਧ ਵਿਚਾਲੇ ਹੀ ਸ਼ੋਅ ਛੱਡ ਦਿੱਤਾ। ਇਸ ਦੌਰਾਨ ਉਹ ਕਾਫ਼ੀ ਗੁੱਸੇ ਵਿੱਚ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 'ਕੇਸ ਤੋਂ ਬਣਤਾ ਹੈ' ਸ਼ੋਅ ਦੇ ਜੱਜ ਕੁਸ਼ ਕਪਿਲਾ ਅਤੇ ਵਕੀਲ ਰਿਤੇਸ਼ ਦੇਸ਼ਮੁਖ ,ਵਰੁਣ ਸ਼ਰਮਾ ਨਾਲ ਮਿਲ ਕੇ ਕਾਮੇਡੀ ਕਰਦੇ ਹਨ। ਹਾਲਾਂਕਿ ਨਵੀਂ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਮੇਡੀ ਉਨ੍ਹਾਂ ਉਪਰ ਹੀ ਭਾਰੀ ਪੈ ਗਈ ਹੈ।

Image Source : Instagram

ਦਰਅਸਲ ਇਸ ਸ਼ੋਅ ਦੌਰਾਨ ਪਿਤਾ ਅਮਿਤਾਭ ਬੱਚਨ ਨੂੰ ਲੈ ਕੇ ਕੀਤੇ ਗਏ ਮਜ਼ਾਕ 'ਤੇ ਅਭਿਸ਼ੇਕ ਬੱਚਨ ਨੂੰ ਬੇਹੱਦ ਗੁੱਸਾ ਆ ਗਿਆ ਅਤੇ ਉਹ ਇਸ ਗੱਲ ਤੋਂ ਬੇਹੱਦ ਹੈਰਾਨ ਰਹਿ ਗਏ ਕਿ ਸ਼ੋਅ ਦੇ ਲੋਕਾਂ ਨੇ ਉਨ੍ਹਾਂ ਦੇ ਪਿਤਾ ਉੱਤੇ ਮਜ਼ਾਕ ਬਣਾਇਆ ਹੈ। ਮਾਮਲਾ ਵਿਗੜਦਾ ਦੇਖ ਕੇ ਅਭਿਨੇਤਾ ਅਤੇ ਕਾਮੇਡੀਅਨ ਪਾਰਿਤੋਸ਼ ਤ੍ਰਿਪਾਠੀ ਨੇ ਅਭਿਸ਼ੇਕ ਨੂੰ ਮਾਫੀ ਮੰਗ ਕੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਭਿਸ਼ੇਕ ਉਨ੍ਹਾਂ ਦੀ ਗੱਲ ਸੁਣੇ ਬਿਨਾਂ ਹੀ ਸ਼ੋਅ ਦੀ ਸ਼ੂਟਿੰਗ ਵਿਚਾਲੇ ਛੱਡ ਕੇ ਚੱਲੇ ਗਏ।

ਕੇਸ ਤੋ ਬਣਨਾ ਹੈ' ਦੀ ਇੱਕ ਕਲਿੱਪ ਵਿੱਚ, ਅਭਿਸ਼ੇਕ ਬੱਚਨ ਸ਼ੂਟਿੰਗ ਰੋਕਣ ਤੋਂ ਬਾਅਦ ਨਿਰਮਾਤਾਵਾਂ ਨੂੰ ਫ਼ੋਨ ਕਰਦੇ ਹੋਏ ਨਜ਼ਰ ਆਏ। ਜਿੱਥੇ ਕੁਸ਼ਾ ਕਪਿਲਾ ਅਤੇ ਰਿਤੇਸ਼ ਦੇਸ਼ਮੁਖ ਇਹ ਦੇਖ ਕੇ ਹੈਰਾਨ ਹਨ, ਉੱਥੇਹੀ ਪਰਿਤੋਸ਼ ਨੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ ਪਰ ਜੂਨੀਅਰ ਬੱਚਨ ਇਸ ਗੱਲ 'ਤੇ ਵੀ ਵਿਸ਼ਵਾਸ ਨਹੀਂ ਕਰਦੇ। ਉਹ ਕਹਿੰਦਾ, 'ਮੈਂ ਬੇਵਕੂਫ ਨਹੀਂ ਹਾਂ... ਇਹ ਤਾਂ ਵੱਧਦਾ ਜਾ ਰਿਹਾ ਹੈ, ਜੋ ਕਹਿਣਾ ਹੈ, ਕਹੋ, ਮੈਂ ਸਮਝਦਾ ਹਾਂ, ਪਰ ਮਾਪਿਆਂ 'ਤੇ ਨਹੀਂ ਜਾਓ। ਮੈਂ ਆਪਣੇ ਪਿਤਾ ਬਾਰੇ ਥੋੜ੍ਹਾ ਸੰਵੇਦਨਸ਼ੀਲ ਹੋ ਜਾਂਦਾ ਹਾਂ। ਉਹ ਮੇਰਾ ਪਿਤਾ ਹਨ, ਮੈਨੂੰ ਇਹ ਪਸੰਦ ਨਹੀਂ ਹੈ। ਅੱਜ ਦੇ ਸਮੇਂ ਵਿੱਚ ਅਸੀਂ ਕਾਮੇਡੀ ਦੀ ਆੜ ਵਿੱਚ ਕੁਝ ਵੀ ਬੋਲ ਦਿੰਦੇ ਹਾਂ ਜੋ ਕਿ ਸਹੀ ਨਹੀਂ ਹੈ।

Image Source : Instagram

ਹੋਰ ਪੜ੍ਹੋ: ਕਾਰਤਿਕ ਤੇ ਕਿਆਰਾ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਦਾ ਪਹਿਲਾ ਸ਼ੂਟਿੰਗ ਸ਼ੈਡਿਊਲ ਪੂਰਾ ਕਰਨ ਮਗਰੋਂ ਟੀਮ ਨਾਲ ਜਸ਼ਨ ਮਨਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਅਭਿਸ਼ੇਕ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਭਿਸ਼ੇਕ ਦੇ ਫੈਨਜ਼ ਪਿਤਾ ਲਈ ਉਨ੍ਹਾਂ ਦੇ ਇਸ ਪਿਆਰ ਤੇ ਸਤਿਕਾਰ ਨੂੰ ਵੇਖ ਕੇ ਉਨ੍ਹਾਂ ਦੀ ਤਾਰਫੀ ਕਰ ਰਹੇ ਹਨ। ਉਥੇ ਹੀ ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਅਭਿਸ਼ੇਕ ਬੱਚਨ ਸ਼ੋਅ ਦੇ ਵਿੱਚ ਪ੍ਰੈਂਕ ਕਰ ਰਹੇ ਹਨ।

 

View this post on Instagram

 

A post shared by Instant Bollywood (@instantbollywood)

You may also like