ਅਦਾਕਾਰ ਅਮਨ ਵਰਮਾ ਦੀ ਮਾਤਾ ਦਾ ਦਿਹਾਂਤ, ਅਦਾਕਾਰ ਨੇ ਸਾਂਝੀ ਕੀਤੀ ਇਮੋਸ਼ਨਲ ਪੋਸਟ

Reported by: PTC Punjabi Desk | Edited by: Shaminder  |  April 22nd 2021 11:36 AM |  Updated: April 22nd 2021 11:36 AM

ਅਦਾਕਾਰ ਅਮਨ ਵਰਮਾ ਦੀ ਮਾਤਾ ਦਾ ਦਿਹਾਂਤ, ਅਦਾਕਾਰ ਨੇ ਸਾਂਝੀ ਕੀਤੀ ਇਮੋਸ਼ਨਲ ਪੋਸਟ

ਅਮਨ ਵਰਮਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ।ਉਨ੍ਹਾਂ ਦੀ ਮਾਂ 79ਸਾਲ ਸੀ। ਇਸ ਮੌਕੇ ਉਨ੍ਹਾਂ ਨੇ ਆਪਣੇ

ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਨੋਟ ਵੀ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਅਮਨ ਵਰਮਾ ਨੇ

ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜੀਵਨ ਰੁਕ ਜਿਹਾ ਗਿਆ ਹੈ ।

Aman Image From Aman Verma's Instagram

ਹੋਰ ਪੜ੍ਹੋ : ਕੋਰੋਨਾ ਤੋਂ ਬਚਣ ਲਈ ਇਸ ਬੰਦੇ ਨੇ ਬਣਾਇਆ ਦੇਸੀ ਜੁਗਾੜ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਵੀਡੀਓ

Aman Verma Image From Aman Verma's Instagram

ਮੈਂ ਤੁਹਾਨੂੰ ਬੜੇ ਹੀ ਭਰੇ ਮਨ ਦੇ ਨਾਲ ਦੱਸਣਾ ਚਾਹੁੰਦਾ ਕਿ ਮੇਰੀ ਮਾਤਾ ਜੀ ਕੈਲਾਸ਼ ਵਰਮਾ ਜੀ ਦਾ ਦਿਹਾਂਤ ਹੋ ਗਿਆ ਹੈ । ਕਿਰਪਾ ਕਰਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ ।

Aman Image From Aman Verma's Instagram

ਕਿਰਪਾ ਕਰਕੇ ਸਾਰੇ ਸ਼ਰਧਾਂਜਲੀ ਫੋਨ ਅਤੇ ਮੈਸੇਜ ‘ਤੇ ਲੈਣਾ ਚਾਹਾਂਗਾ । ਇਸ ਕਾਰਨ ਕੋਰੋਨਾਵਾਇਰਸ ਦੀਆਂ ਵਰਤਮਾਨ ਸਥਿਤੀਆਂ ਹਨ, ਭਗਵਾਨ ਤੁਹਾਡਾ ਸਭ ਦਾ ਭਲਾ ਕਰੇ’। ਅਮਨ ਵਰਮਾ ਵੱਲੋਂ ਸਾਂਝੀ

ਕੀਤੀ ਗਈ ਇਸ ਪੋਸਟ ‘ਤੇ ਕਈ ਸੈਲੀਬ੍ਰੇਟੀਜ਼ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ ।

ਵਿੰਦੂ ਦਾਰਾ ਸਿੰਘ, ਜਸਵੀਰ ਕੌਰ ਸ਼ਵੇਤਾ ਗੁਲਾਟੀ ਸਣੇ ਕਈ ਕਲਾਕਾਰਾਂ ਨੇ ਉਨ੍ਹਾਂ ਦੀ ਮਾਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੱਸ ਦਈਏ ਕਿ ਅਮਨ ਵਰਮਾ ਏਨੀਂ ਦਿਨੀਂ ਕਈ ਸੀਰੀਅਲਸ ਅਤੇ ਵੈੱਬ ਸੀਰੀਜ਼ ‘ਚ ਕੰਮ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network