ਅਦਾਕਾਰ ਬਿਨੂੰ ਢਿੱਲੋਂ ਨੇ ਪਹਿਲੀ ਵਾਰ ਪਤਨੀ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | September 09, 2021

ਅਦਾਕਾਰ ਬਿੰਨੂ ਢਿੱਲੋਂ  (Binnu Dhillon) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਬਿੰਨੂ ਢਿੱਲੋਂ ਆਪਣੀ ਪਤਨੀ ਦੇ ਨਾਲ ਇੱਕ ਝੀਲ ਦੇ ਕਿਨਾਰੇ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਬਿੰਨੂ ਢਿੱਲੋਂ ਦੀ ਪਤਨੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ ‘ਚ ਕੈਦ ਕਰਦੀ ਹੋਈ ਦਿਖਾਈ ਦੇ ਰਹੀ ਹੈ । ਝੀਲ ਦੇ ਕਿਨਾਰੇ ਬੈਠੇ ਦੋਵੇਂ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈ ਰਹੇ ਹਨ ।

Binnu dhillon -min Image From Instagram

ਹੋਰ ਪੜ੍ਹੋ : ਸੁਭਾਸ਼ ਘਈ ਦੀ ਇਸ ਗੰਦੀ ਹਰਕਤ ਨੂੰ ਦੇਖ ਕੇ ਸਲਮਾਨ ਖ਼ਾਨ ਨੇ ਘਈ ਦੇ ਮਾਰਿਆ ਸੀ ਥੱਪੜ

ਬਿੰਨੂ ਢਿੱਲੋਂ ਆਪਣੀ ਪਤਨੀ ਤੋਂ ਤਸਵੀਰਾਂ ਖਿਚਵਾੳੇੁਂਦੇ ਨਜ਼ਰ ਆ ਰਹੇ ਹਨ । ਇਹ ਪਹਿਲਾ ਮੌਕਾ ਹੈ ਜਦੋਂ ਬਿੰਨੂ ਢਿੱਲੋਂ ਨੇ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਦੇ ਵੀਡੀਓ ਸਾਂਝਾ ਕੀਤਾ ਹੈ ।ਬਿਨੂੰ ਢਿੱਲੋਂ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਉਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਇੱਕ ਅਜਿਹੇ ਕਲਾਕਾਰ ਹਨ ।

Binnu With Wife -min Image From Instagram

ਬਿਨੂੰ ਢਿੱਲੋਂ ਪਾਲੀਵੁੱਡ ਦਾ ਉਹ ਅਦਾਕਾਰ ਹੈ ਜਿਹੜਾ ਹਰ ਕਿਰਦਾਰ ਨਾਲ ਇਨਸਾਫ ਕਰਦਾ ਹੈ, ਜਾ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਉਹ ਹਰ ਕਿਰਦਾਰ ਵਿੱਚ ਫਿੱਟ ਹੋ ਜਾਂਦਾ ਹੈ ।ਬਿਨੂੰ ਢਿੱਲੋਂ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿੱਤੇ ਵੱਧ ਇੱਕ ਭੰਗੜਚੀ ਵੀ ਹੈ ।

 

View this post on Instagram

 

A post shared by Binnu Dhillon (@binnudhillons)

ਇਸੇ ਲਈ ਜਦੋਂ ਉਹ ਧੂਰੀ ਤੋਂ ਥੀਏਟਰ ਤੇ ਟੈਲੀਵਿਜ਼ਨ ਦੀ ਐਮ.ਏ. ਕਰਨ ਲਈ  ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਫ਼ਿਲਮ ਇੰਡਸਟਰੀ ਵਿੱਚ ਉਸ ਦੇ ਨਾਂਅ ਦੀ ਤੂਤੀ ਬੋਲੇਗੀ ।ਬਿਨੂੰ  ਢਿੱਲੋਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਨਿੱਜੀ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ । 'ਗਾਉਂਦੀ ਧਰਤੀ', 'ਸਰਹੱਦ', 'ਪਰਛਾਵੇਂ', 'ਲੋਰੀ', 'ਪ੍ਰੋ. ਮਨੀ ਪਲਾਂਟ', 'ਜੁਗਨੂੰ ਕਹਿੰਦਾ ਹੈ' ਵਰਗੇ ਉਸ ਦੇ ਮੰਨੇ ਪ੍ਰਮੰਨੇ ਟੀਵੀ ਸ਼ੋਅ ਸਨ । ਛੋਟੇ ਪਰਦੇ ਤੋਂ ਬਾਅਦ ਅੱਜ ਉਹ ਵੱਡੇ ਪਰਦੇ ਦਾ ਸੁਪਰ ਸਟਾਰ ਹੈ ।

0 Comments
0

You may also like