
ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ । ਇਸ ਮੌਕੇ ਅਦਾਕਾਰ ਧਰਮਿੰਦਰ ਨੇ ਇੱਕ ਭਾਵੁਕ ਟਵੀਟ ਕੀਤਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਜਾਨ ਹੋ ਜ਼ਮਾਨੇ ਕੀ,…..ਯੂੰ ਹੀ ਮੁਸਕਰਾਤੀ ਰਹੋ ਲਤਾ ਜੀ….।ਦੱਸ ਦਈਏ ਕਿ ਪਿਛਲੇ ਹਫ਼ਤੇ ਤੋਂ ਲਤਾ ਮੰਗੇਸ਼ਕਰ ਹਸਪਤਾਲ 'ਚ ਹਨ । ਹਸਤਪਾਲ ਦੇ ਸੂਤਰਾਂ ਮੁਤਾਬਕ 90 ਸਾਲ ਦੀ ਗਾਇਕਾ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ,ਉਨ੍ਹਾਂ ਨੂੰ ਆਈਸੀਯੂ 'ਚ ਰੱਖਿਆ ਗਿਆ ਹੈ ।
ਹੋਰ ਵੇਖੋ:ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ,ਆਈ.ਸੀ.ਯੂ ‘ਚ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰਕੇ ਮੰਗੀ ਦੁਆ
https://twitter.com/aapkadharam/status/1196272608540409856
ਲਤਾ ਮੰਗੇਸ਼ਕਰ ਨੂੰ ਪਿਛਲੇ ਹਫਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਦੇ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਲਿਆਂਦਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਲਤਾ ਮੰਗੇਸ਼ਕਰ ਨੂੰ ਐਤਵਾਰ ਤਕ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹਾਲੇ ਵੈਂਟੀਲੇਟਰ ਹਟਿਆ ਜਾਂ ਨਹੀਂ, ਇਸ ਸਬੰਧ 'ਚ ਕੋਈ ਪੁਸ਼ਟ ਜਾਣਕਾਰੀ ਨਹੀਂ ਮਿਲੀ।

ਲਤਾ ਮੰਗੇਸ਼ਕਰ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਉਨ੍ਹਾਂ ਦੀ ਤਬੀਅਤ 'ਚ ਸੁਧਾਰ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ ਕਿ ਤਬੀਅਤ 'ਚ ਸੁਧਾਰ ਹੋ ਰਿਹਾ ਹੈ। ਉਹ ਹਾਲੇ ਵੀ ਹਸਪਤਾਲ 'ਚ ਹਨ ਤੇ ਅਸੀਂ ਇਹ ਇੰਤਜ਼ਾਰ ਕਰ ਰਹੇ ਹਾਂ ਕਿ ਡਾਕਟਰ ਕਦੋਂ ਡਿਸਚਾਰਜ ਲਈ ਕਹਿਣਗੇ। ਡਾਕਟਰਾਂ ਦੇ ਨਿਰਦੇਸ਼ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਘਰ ਲੈ ਜਾਵਾਂਗੇ।