Advertisment

ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

author-image
By Shaminder
New Update
ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ  ਆਏ ਨਜ਼ਰ, ਵੀਡੀਓ ਕੀਤਾ ਸਾਂਝਾ
Advertisment
ਅਦਾਕਾਰ ਧਰਮਿੰਦਰ  (Dharmendra Deol) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੇ ਖੇਤਾਂ ‘ਚ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਧਰਮਿੰਦਰ ਦੱਸ ਰਹੇ ਹਨ ਕਿ ਉਨ੍ਹਾਂ ਨੇ ਪਿਆਜ ਲਗਵਾ ਦਿੱਤੇ ਹਨ ਅਤੇ ਆਲੂ ਲਗਵਾ ਰਹੇ ਹਨ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਅਦਾਕਾਰ ਦੇ ਖੇਤੀ ਦੇ ਜਜ਼ਬੇ ਨੂੰ ਪਸੰਦ ਕਰ ਰਹੇ ਹਨ ।
Advertisment
dharmendra image From instagram ਹੋਰ ਪੜ੍ਹੋ : ਅਰਜੁਨ ਰਾਮਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਤਸਵੀਰਾਂ ਹੋ ਰਹੀਆਂ ਵਾਇਰਲ ਧਰਮਿੰਦਰ ਅਕਸਰ ਆਪਣੇ ਖੇਤਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਧਰਮਿੰਦਰ ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱੱਡ ‘ਚ ਸਰਗਰਮ ਹਨ । Dharmendra-and-hema-,, image From instagram ਉਨ੍ਹਾਂ ਦੇ ਪੁੱਤਰ ਵੀ ਬਾਲੀਵੁੱਡ ‘ਚ ਕੰਮ ਕਰ ਰਹੇ ਹਨ ਤੇ ਦਾਦੇ ਦੀਆਂ ਪੈੜਾਂ ‘ਤੇ ਚੱਲਦੇ ਹੋਏ ਧਰਮਿੰਦਰ ਦੇ ਪੋਤੇ ਵੀ ਵਿਰਾਸਤ ਚੋਂ ਮਿਲੀ ਅਦਾਕਾਰੀ ਦੇ ਬੂਟੇ ਨੂੰ ਅੱਗੇ ਵਧਾ ਰਹੇ ਹਨ । ਧਰਮਿੰਦਰ ਦਾ ਛੋਟਾ ਬੇਟਾ ਬੌਬੀ ਦਿਓਲ ਪਿੱਛੇ ਜਿਹੇ ਆਈ ਵੈੱਬ ਸੀਰੀਜ਼ ਆਸ਼ਰਮ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਿਹਾ ਹੈ । ਅਦਾਕਾਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੋ ਵਿਆਹ ਕਰਵਾਏ ਹਨ । ਪਹਿਲੇ ਵਿਆਹ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ ਦੋ ਪੁੱਤਰ ਸੰਨੀ ਅਤੇ ਬੌਬੀ ਦਿਓਲ ਅਤੇ ਦੋ ਧੀਆਂ । ਇਸ ਤੋਂ ਇਲਾਵਾ ਹੇਮਾ ਮਾਲਿਨੀ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ਅਹਾਨਾ ਦਿਓਲ ਅਤੇ ਈਸ਼ਾ ਦਿਓਲ । ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment