ਅਦਾਕਾਰ ਧਰਮਿੰਦਰ ਨੇ ਯਾਦ ਕੀਤੇ ਪੁਰਾਣੇ ਦਿਨ, ਕਿਹਾ ‘ਲੰਬਾ ਇਕ ਸਫ਼ਰ ਦੋਸਤੋ ਪਲੋਂ ਮੇਂ ਬੀਤ ਗਿਆ’

written by Shaminder | November 23, 2022 03:06pm

ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਕਿਸੇ ਪ੍ਰਸ਼ੰਸਕ ਦੇ ਵੱਲੋਂ ਉਨ੍ਹਾਂ ਨੂੰ ਭੇਂਟ ਕੀਤੀ ਗਈ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ ‘ਲੰਬਾ ਇੱਕ ਸਫ਼ਰ ਦੋਸਤੋ…ਪਲੋਂ ਮੇਂ ਬੀਤ ਗਿਆ ।

Dharmendra Deol Image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ਕੰਮ ਕਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਦਾ ਬਦਲ ਗਿਆ ਹੈ ਪੂਰਾ ਲੁੱਕ, ਵੇਖੋ ਵੀਡੀਓ

ਤੁਹਾਡੇ ਸਭ ਦੇ ਪਿਆਰ ਭਰੇ ਰਿਸਪਾਂਸ ਦੇ ਲਈ ਧੰਨਵਾਦ। ਇਹ ਤਸਵੀਰ ਕਿਸੇ ਪਿਆਰੇ ਪ੍ਰਸ਼ੰਸਕ ਦੇ ਵੱਲੋਂ ਭੇਜੀ ਗਈ’। ਧਰਮਿੰਦਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

dharmendra shares unseen pic of sunny deol

ਹੋਰ ਪੜ੍ਹੋ : ਅਦਾਕਾਰਾ ਕਿਮੀ ਵਰਮਾ ਦੇ ਭਰਾ ਦੀ ਫ਼ਿਲਮ ‘ਨਿਸ਼ਾਨਾ’ ਜਲਦ ਹੋਣ ਜਾ ਰਹੀ ਰਿਲੀਜ਼, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ

ਅਦਾਕਾਰ ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਆਲੀਆ ਭੱਟ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਵੀ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦੀਆਂ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਵਾਇਰਲ ਹੋਈਆਂ ਸਨ ।

rokcy aur rani dharmendra Image Source :Instagram

ਧਰਮਿੰਦਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੇਟੇ ਹਨ ਸੰਨੀ ਅਤੇ ਬੌਬੀ ਦਿਓਲ ਅਤੇ ਦੋ ਧੀਆਂ ਹਨ, ਜੋ ਕਿ ਪ੍ਰਕਾਸ਼ ਕੌਰ ਤੋਂ ਹੋਈਆਂ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ਈਸ਼ਾ ਅਤੇ ਅਹਾਨਾ ਦਿਓਲ। ਉਨ੍ਹਾਂ ਦੀ ਧੀ ਈਸ਼ਾ ਦਿਓਲ ਵੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।

 

View this post on Instagram

 

A post shared by Dharmendra Deol (@aapkadharam)

You may also like