
ਗੁਰਪ੍ਰੀਤ ਘੁੱਗੀ (Gurpreet Ghuggi) ਅਜਿਹੇ ਕਲਾਕਾਰ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਨੇ । ਉਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ।ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਗੁਰਪ੍ਰੀਤ ਘੁੱਗੀ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਇੰਡਸਟਰੀ ‘ਚ ਆਪਣੀ ਥਾਂ ਬਨਾਉਣ ‘ਚ ਕਾਮਯਾਬ ਹੋਏ ਹਨ ।

ਹੋਰ ਪੜ੍ਹੋ : ਦੋ ਭੈਣਾਂ ਨੇ ਇੱਕੋ ਸ਼ਖਸ ਦੇ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਗੁਰਪ੍ਰੀਤ ਘੁੱਗੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੁਰਪ੍ਰੀਤ ਘੁੱਗੀ ਇੱਕ ਵਰਕਸ਼ਾਪ ‘ਚ ਨਜ਼ਰ ਆ ਰਹੇ ਹਨ । ਉਹ ਗਰੀਸ ਦੇ ਨਾਲ ਲਿੱਬੜੇ ਹੋਏ ਦਿਖਾਈ ਦੇ ਰਹੇ ਹਨ ਅਤੇ ਕੁਝ ਠੀਕ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ
ਇਹ ਵੀਡੀਓ ਦੇਖ ਕੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਨ ਲੱਗ ਪਏ । ਇੱਕ ਨੇ ਲਿਖਿਆ ‘ਲਵ ਯੂ ਭਾਜੀ ਤੁਸੀਂ ਕਮਾਲ ਹੋ’। ਇੱਕ ਹੋਰ ਨੇ ਲਿਖਿਆ ਕਿ ‘ਭਾਜੀ ਮੈਨੰ ਲੱਗਦਾ ਜਿਸ ਬੰਦੇ ਨੇ ਨਿੱਕੇ ਹੁੰਦੇ ਸਾਰਾ ਕੰਮ ਥੋੜੇ ਬਹੁਤ ਆਪ ਕੀਤੇ ਹੋਣ ਘਰ ਦੇ, ਓਹੀ ਤੁਹਾਡੇ ਵਰਗਾ ਐਕਟਰ ਬਣ ਸਕਦਾ ਜੋ ਸੱਚੀਂ ਈ ਕੋਈ ਪੁਰਾਣੇ ਮੈਕੇਨਿਕ ਦਾ ਭੁਲੇਖਾ ਪਾਈ ਜਾ ਰਿਹਾ’।

ਇੱਕ ਹੋਰ ਨੇ ਲਿਖਿਆ ‘ਗੁਰਪ੍ਰੀਤ ਵੀਰ ਜੀ। ਘੁੱਗੀ ਯਾਰ ਗੱਪ ਨਾਂ ਮਾਰ । ਫਿਲਮ ਯਾਦ ਕਰਵਾ ਦਿੱਤੀ । ਬੜੀ ਵਾਰ ਦੇਖੀ ਹੈ ਜੀ । ਕਿਤੇ ਓਹੀ ਮਿਸਤਰੀ ਤਾਂ ਨਹੀਂ ਬਨਣ ਲੱਗੇ ਇਸ ਫਿਲਮ ਵਿਚ ਵੀ । ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਦਾ ਇਹ ਵੀਡੀਓ ਫ਼ਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੇ ਸੈੱਟ ਤੋਂ ਹੈ । ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਮੈਕੇਨਿਕ ਦੀ ਭੂਮਿਕਾ ‘ਚ ਨਜ਼ਰ ਆਉਣਗੇ ।
View this post on Instagram