ਦੇਸੀ ਲੁੱਕ ‘ਚ ਨਜ਼ਰ ਆਏ ਐਕਟਰ ਗੁਰਪ੍ਰੀਤ ਘੁੱਗੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਫੋਟੋ

written by Lajwinder kaur | September 13, 2021

ਪੰਜਾਬੀ ਸਿਨੇਮਾ ਦਾ ਸਿਰ ਕੱਢ ਨਾਮ ਗੁਰਪ੍ਰੀਤ ਘੁੱਗੀ Gurpreet Ghuggi ਜਿੰਨ੍ਹਾਂ ਦੀ ਅਦਾਕਾਰੀ ਹਰ ਪੰਜਾਬੀ ਦਾ ਦਿਲ ਜਿੱਤ ਕੇ ਲੈ ਜਾਂਦੀ ਹੈ। ਭਾਵੇਂ ਕਾਮੇਡੀ ਹੋਵੇ, ਨੈਗੇਟਿਵ ਕਿਰਦਾਰ ਜਾਂ ਅਰਦਾਸ, ਅਰਦਾਸ ਕਰਾਂ ‘ਚ ਭਾਵੁਕ ਕਰ ਦੇਣ ਵਾਲਾ ਕਿਰਦਾਰ ਕਿਉਂ ਨਾ ਹੋਵੇ ਹਰ ਇੱਕ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ । ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿਣ ਲਈ ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਪੇਂਡੂ ਕਿਰਦਾਰ ‘ਚ ਨਜ਼ਰ ਆ ਰਹੇ ਨੇ।

Gurpreet Ghuggi

ਹੋਰ ਪੜ੍ਹੋ : ਗਣੇਸ਼ ਚਤੁਰਥੀ ਦੇ ਜਸ਼ਨ ‘ਚ ਦੋਸਤਾਂ ਦੇ ਘਰ ਪਹੁੰਚੇ ਕਰਨਵੀਰ ਬੋਹਰਾ, ਕਪਿਲ ਸ਼ਰਮਾ ਤੇ ਕਈ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਤਸਵੀਰ ‘ਚ ਉਹ ਟਾਂਗੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ,ਉਨ੍ਹਾਂ ਦੇ ਨਾਲ ਅਦਾਕਾਰਾ ਪ੍ਰਭ ਗਰੇਵਾਲ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਪੁਰਾਣੇ ਅੰਦਾਜ਼ ਵਾਲਾ ਇਹ ਫੋਟੋ ਕਾਫੀ ਪਸੰਦ ਆ ਰਿਹਾ ਹੈ। ਤਸਵੀਰ ‘ਚ ਟਾਂਗਾ ਦੇਖਕੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਪੁਰਾਣੇ ਪੰਜਾਬ ਦੀ ਯਾਦ ਆ ਗਈ ਹੈ,ਜਦੋਂ ਲੋਕ ਟਾਂਗੇ ਦੀ ਵਰਤੋਂ ਕਰਦੇ ਸੀ ਆਉਣ-ਜਾਣ ਲਈ।

ਹੋਰ ਪੜ੍ਹੋ : ‘ਦੁਨੀਆਦਾਰੀ’ ਦੇ ਦੁੱਖਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਚ, ਹਰ ਇੱਕ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

inside image of gurpreet ghugii-min

ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ, ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਗੁਰਪ੍ਰੀਤ ਘੁੱਗੀ ਬਹੁਤ ਜਲਦ ਆਪਣੀ ਨਵੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਉਹ ਹਾਲ ਹੀ ‘ਚ ਉਹ ਗਾਇਕ ਦੇਬੀ ਮਖਸੂਸਪੁਰੀ ਗੀਤ ‘ਵੰਡ 1947’ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

0 Comments
0

You may also like