
ਬਾਈ ਅਮਰਜੀਤ (Bai Amarjit) ਦੇ ਡਾਂਸ ਸਟੈਪਸ ਬੀਤੇ ਦਿਨੀਂ ਕਾਫੀ ਵਾਇਰਲ ਹੋਏ ਸਨ । ਜਿਸ ਤੋਂ ਬਾਅਦ ਕਈ ਲੋਕ ਇਨ੍ਹਾਂ ਡਾਂਸ ਸਟੈਪਸ ਨੂੰ ਕਰਦੇ ਹੋਏ ਨਜ਼ਰ ਆਏ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮੈਂ ਕਿਹਾ ਬਾਈ ਜੀ ਓਹੀ ਸਟੈੱਪਸ ਪਲੀਜ਼, ਕਹਿੰਦਾ ਲਓ ਫਿਰ’। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਖੇਤਾਂ ‘ਚ ਸਬਜ਼ੀਆਂ ਅਤੇ ਫ਼ਲਾਂ ਨੂੰ ਤੋੜਦੀ ਆਈ ਨਜ਼ਰ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਾਈ ਅਮਰਜੀਤ ਦੇ ਇਹ ਡਾਂਸ ਸਟੈਪਸ ਬਹੁਤ ਜ਼ਿਆਦਾ ਵਾਇਰਲ ਹੋਏ ਸਨ । ਬਾਈ ਅਮਰਜੀਤ ਦੀ ਗੱਲ ਕਰੀਏ ਤਾਂ ਪਿੰਡ ਨਾਲ ਅਜੇ ਵੀ ਉਹ ਜੁੜੇ ਹੋਏ ਨੇ ।ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਜ਼ਾ ਸਟੇਜ਼ 'ਤੇ ਲਾਈਵ ਪਰਫਾਰਮੈਂਸ ਕਰਨ 'ਚ ਆਉਂਦਾ ਹੈ ।
ਹੋਰ ਪੜ੍ਹੋ : ਭਾਪੇ ਨੂੰ ਮੁੱਧੜੇ ਮੂੰਹ ਡਿੱਗਾ ਵੇਖ ਕੇ ਸੋਨਮ ਬਾਜਵਾ ਨੂੰ ਪੈ ਗਈ ਹੱਥਾਂ ਪੈਰਾਂ ਦੀ, ਵੇਖੋ ਸੋਨਮ ਬਾਜਵਾ ਦਾ ਮਸਤੀ ਭਰਿਆ ਵੀਡੀਓ
ਬਾਈ ਅਮਰਜੀਤ ਕਦੇ ਵੀ ਕੁਝ ਮਿੱਥ ਕੇ ਨਹੀਂ ਗਾਉਂਦੇ ਅਤੇ ਰਿਸ਼ਤਿਆਂ ਨੂੰ ਆਪਣੇ ਗੀਤਾਂ 'ਚ ਬਾਖੂਬੀ ਕਹਿੰਦੇ ਨੇ ਬਾਈ ਅਮਰਜੀਤ ।ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਉਹ ਗੀਤ ਲਿਖਦੇ ਨੇ ਉਹ ਲਿਖਣ ਤੋਂ ਬਾਅਦ ਆਪਣੀ ਮਾਂ ਨੂੰ ਜ਼ਰੂਰ ਸੁਣਾਉਂਦੇ ਨੇ । ਜਦੋਂ ਉਨ੍ਹਾਂ ਦੀ ਮਾਂ ਗੀਤ ਨੂੰ ਹਰੀ ਝੰਡੀ ਦਿੰਦੇ ਹਨ ਤਾਂ ਉਸ ਤੋਂ ਬਾਅਦ ਹੀ ਉਹ ਗੀਤ ਗਾਉਂਦੇ ਨੇ ।ਕੁਲਦੀਪ ਮਾਣਕ ,ਚਮਕੀਲਾ ਉਨ੍ਹਾਂ ਨੂੰ ਬੇਹੱਦ ਪਸੰਦ ਨੇ ।

ਆਪਣੇ ਗੀਤਾਂ ਨੂੰ ਉਹ ਖੁਦ ਹੀ ਲਿਖਦੇ ਨੇ ਪਰ ਅੱਜ ਦੀ ਗਾਇਕੀ ਦੀ ਵੀ ਤਾਰੀਫ ਕਰਦੇ ਨੇ । ਭਾਬੀ ਤੇਰੀ ਭੈਣ ਪਟੋਲਾ ,ਜੋ ਕਿ ਉਨ੍ਹਾਂ ਨੇ ਮਿਸ ਪੂਜਾ ਨਾਲ ਗਾਇਆ ਸੀ । ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਰਾਣੋ ,ਬਾਬੇ 'ਤੇ ਵੀ ਜਵਾਨੀ ,ਵੀਹ ਲੱਖ ,ਕਾਲਜ ,ਸ਼ੌਂਕੀ ਜੱਟ ।
View this post on Instagram
ਬਾਈ ਅਮਰਜੀਤ ਨੂੰ ਕਬੱਡੀ ਦਾ ਸ਼ੌਂਕ ਹੈ ਅਤੇ ਪਿੰਡ ਦਾ ਮਹੌਲ ਉਨ੍ਹ੍ਹਾਂ ਨੂੰ ਬੇਹੱਦ ਪਸੰਦ ਨੇ । ਪੇਂਡੂ ਮਹੌਲ 'ਚ ਰਹਿਣ ਵਾਲੇ ਬਾਈ ਅਮਰਜੀਤ ਨੇ ਜਿੰਨੇ ਵੀ ਗੀਤ ਗਾਏ ਨੇ ਉਨ੍ਹਾਂ 'ਚ ਉਨ੍ਹਾਂ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਅਤੇ ਹਰ ਗੀਤ 'ਚ ਉਨ੍ਹਾਂ ਨੇ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਉਨ੍ਹਾਂ ਨੇ ਕੀਤੀ ਹੈ ।