ਅਦਾਕਾਰ ਮਾਨਵ ਵਿਜ ਨੇ ਗੁਰਦਾਸ ਮਾਨ ਦੇ ਨਾਲ ਸਾਂਝੀ ਕੀਤੀ ਤਸਵੀਰ, ਗੁਰਦਾਸ ਮਾਨ ਲਈ ਲਿਖਿਆ ਖ਼ਾਸ ਸੁਨੇਹਾ

written by Shaminder | November 23, 2022 10:46am

ਅਦਾਕਾਰ ਮਾਨਵ ਵਿਜ (Manav Vji) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਦਾਸ ਮਾਨ (Gurdas Maan) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਗੁਰਦਾਸ ਮਾਨ ਦੇ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ । ਮਾਨਵ ਵਿਜ ਨੇ ਲਿਖਿਆ ‘ਕੱਚੇ ਭਾਵੇਂ ਪੱਕੇ, ਆਖਿਰ ਖੁਰ ਜਾਣਾ। ਨੀਵੇਂ ਹੀ ਠੀਕ ਹਾਂ, ਉੱਚਿਆਂ ਨੇ ਵੀ ਟੁਰ ਜਾਣਾ। ਗੁਰਦਾਸ ਮਾਨ ਸਾਹਿਬ।

Manav Vij- Image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਦੱਸਿਆ ਕਰਮਜੀਤ ਅਨਮੋਲ ਫਿਸ਼ ਦੀ ਥਾਂ ਖਾ ਗਏ ਸੱਪ, ਵੇਖੋ ਵੀਡੀਓ

ਮੇਰੇ ਕੰਮ ਨੂੰ ਜਦੋਂ ਵੀ ਸਲਾਮ ਮਿਲਦੀ ਹੈ, ਮੇਰੇ ਮਾਨ ਸਾਹਿਬ ਉਹ ਸਲਾਮ ਕਬੂਲ ਕਰੋ। ਆਪ ਹੋ ਤੋ ਹਮ ਹੈਂ । ਲਵ ਯੂ ਮਾਨ ਸਾਹਿਬ, ਸ਼ੁਕਰ ਉਸ ਮਾਲਿਕ ਦਾ ਜਿਸ ਨੇ ਮੇਲ ਕਰਾਏ ਤੇ ਮੇਰੀ ਝੋਲੀ ‘ਚ ਅਨਮੋਲ ਪਲ ਪਾਏ’। ਮਾਨਵ ਵਿਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

Manav Vij,, Image Source : Instagram

ਹੋਰ ਪੜ੍ਹੋ : ਵਿਦੇਸ਼ ‘ਚ ਸਪੋਰਟਸ ਐਂਕਰ ਨੇ ਰਣਵੀਰ ਸਿੰਘ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਕਰਵਾਈ ਜਾਣ ਪਛਾਣ

ਇਨ੍ਹੀਂ ਦਿਨੀਂ ਉਹ ਇੱਕ ਹੋਰ ਪ੍ਰੋਜੈਕਟ ‘ਚ ਨਜ਼ਰ ਆ ਰਹੇ ਹਨ ਅਤੇ ਇਸ ਦੀ ਖੂਬ ਚਰਚਾ ਵੀ ਹੋ ਰਹੀ ਹੈ । ਉਨ੍ਹਾਂ ਨੇ ਮਿਹਰ ਵਿਜ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਅਕਸਰ ਉਹ ਪਤਨੀ ਦੇ ਨਾਲ ਮਸਤੀ ਭਰੇ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ ।

Manav Vij And Saif Ali khan

ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤ ਰਹੇ ਹਨ । ਉਨ੍ਹਾਂ ਨੇ ਡੀਐੱਸਪੀ ਦੇਵ, ਪੰਜਾਬ 84, ਸਿਕੰਦਰ, ਖਿਦੋ ਖੂੰਡੀ, ਲਾਲ ਕਪਤਾਨ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।

You may also like