ਦਿੱਗਜ ਅਦਾਕਾਰ ਪਵਨ ਮਲਹੋਤਰਾ ਮਨਾ ਰਹੇ ਨੇ ਆਪਣਾ ਜਨਮ ਦਿਨ, ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫ਼ਿਲਮਾਂ ‘ਚ ਖੱਟ ਚੁੱਕੇ ਨੇ ਨਾਂਅ

Written by  Lajwinder kaur   |  July 02nd 2020 12:15 PM  |  Updated: July 02nd 2020 12:15 PM

ਦਿੱਗਜ ਅਦਾਕਾਰ ਪਵਨ ਮਲਹੋਤਰਾ ਮਨਾ ਰਹੇ ਨੇ ਆਪਣਾ ਜਨਮ ਦਿਨ, ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫ਼ਿਲਮਾਂ ‘ਚ ਖੱਟ ਚੁੱਕੇ ਨੇ ਨਾਂਅ

2 ਜੁਲਾਈ 1958 ਦੇ ਜਨਮੇ ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਅਦਾਕਾਰ ਪਵਨ ਮਲਹੋਤਰਾ ਅੱਜ 62 ਸਾਲਾਂ ਦੇ ਹੋ ਗਏ ਨੇ । ਦਿੱਲੀ ਯੂਨੀਵਰਸਿਟੀ ਤੋਂ ਆਰਟਸ ਦੀ ਗਰੈਜੂਏਸ਼ਨ ਕਰਨ ਤੋਂ ਬਾਅਦ ਉਹ 1984 ਵਿੱਚ ‘ਯੇ ਜੋ ਹੈ ਜ਼ਿੰਦਗੀ’ ਸੀਰੀਅਲ ਨਾਲ ਟੈਲੀਵਿਜ਼ਨ ਵੱਲ ਆਏ । 1986 ਵਿੱਚ ਉਸ ਨੂੰ ਸਈਦ ਅਖ਼ਤਰ ਮਿਰਜ਼ਾ ਦੇ ਸੀਰੀਅਲ ‘ਨੁੱਕੜ’ ਨਾਲ ਉਹ ਚਰਚਾ ਵਿੱਚ ਆਇਆ ਸੀ । 

ਉਨ੍ਹਾਂ ਨੇ ਟੀਵੀ ਜਗਤ ‘ਚ ਵੀ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ । ਬਾਲੀਵੁੱਡ ਦੀ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਨਾਲ ਵੀ ਬਹੁਤ ਲਗਾਅ ਹੈ । ਜਿਸ ਕਰਕੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਨੇ ।

ਇਸ ਵਾਰ ਉਹ ‘ਝੱਲੇ’ ਫ਼ਿਲਮ ਲਈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੇ ਲਈ ਨੌਮੀਨੇਟ ਹੋਏ ਨੇ । ਪਹਿਲੀ ਵਾਰ ਹੋਣ ਜਾ ਰਿਹਾ ਆਨਲਾਈਨ ਅਵਾਰਡ ਸਮਾਰੋਹ ਕੱਲ੍ਹ ਯਾਨੀ ਕਿ 3 ਜੁਲਾਈ ਨੂੰ ਸ਼ਾਮੀ 8.30 ਵਜੇ ਸ਼ੁਰੂ ਹੋ ਜਾਵੇਗਾ । ਸੋ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁਕ ਪੇਜ਼ ਤੇ ਪੀਟੀਸੀ ਪੰਜਾਬੀ ਚੈਨਲ ਦੇ ਨਾਲ। ਸਿਤਾਰਿਆਂ ਦੇ ਨਾਲ ਭਰੀ ਸ਼ਾਮ ‘ਚ ਹੋਵੇਗੀ ਖੂਬ ਮਸਤੀ ਤੇ ਮਨੋਰੰਜਨ ।

happy birthday pawan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network