ਅਦਾਕਾਰਾ ਆਲੀਆ ਭੱਟ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਕਹੀ ਵੱਡੀ ਗੱਲ, ਵੀਡੀਓ ਵਾਇਰਲ

written by Rupinder Kaler | November 12, 2021

ਬਾਲੀਵੁੱਡ ਅਦਾਕਾਰਾ ਆਲੀਆ ਭੱਟ ( Alia Bhatt) ਦੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਸੈੱਟ ਤੋਂ ਫ਼ਿਲਮ ਦੇ ਡਾਇਰੈਕਟਰ ਕਰਣ ਜੌਹਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਕਰਣ ਨੇ ਆਲੀਆ ਤੋਂ ਕਈ ਦਿਲਚਸਪ ਸਵਾਲ ਪੁੱਛੇ ਗਏ ਸਨ ਜਿਵੇਂ ਕਿ ਸੀਜ਼ਨ ਦੀ ਫ਼ਿਲਮ, ਉਹ ਸ਼ੋਅ ਜਿਸਨੂੰ ਉਹ ਪਸੰਦ ਕਰਦੀ ਹੈ ਅਤੇ ਹੋਰ ਬਹੁਤ ਕੁਝ ।

inside imge of shehnaaz gill and diljit dosanjh Pic Courtesy: Instagram

ਹੋਰ ਪੜ੍ਹੋ :

ਸੁੱਖ ਖਰੌੜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਪਤਨੀ ਨਾਲ ਰਲ ਕੇ ਕੀਤਾ ਇਹ ਕੰਮ, ਵੀਡੀਓ ਕੀਤਾ ਸਾਂਝਾ

inside image of diljit dosanjh Pic Courtesy: Instagram

ਇਹਨਾਂ ਸਵਾਲਾਂ ਵਿੱਚ ਕਰਣ ਨੇ ਆਲੀਆ ਨੂੰ ਪੁੱਛਿਆ ਕਿ ਉਸ ਨੂੰ ਇਸ ਸੀਜ਼ਨ ਦਾ ਕਿਹੜਾ ਗੀਤ ਪਸੰਦ ਹੈ ਤਾਂ ਆਲੀਆ ਨੇ ਜਵਾਬ ਦਿੱਤਾ ਕਿ ਉਹ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਦੀ ਤਾਜ਼ਾ ਹਿੱਟ ਐਲਬਮ 'ਮੂਨਚਾਈਲਡ ਈਰਾ' ਦਾ ਰੋਮਾਂਟਿਕ ਗੀਤ 'ਲਵਰ' ਪਸੰਦ ਕਰਦੀ ਹੈ। ਇੰਨਾ ਹੀ ਨਹੀਂ, ਉਸਨੇ ਗਾਣੇ ਦੀ ਇੱਕ ਹੁੱਕ ਲਾਈਨ ਵੀ ਗਾਈ, ਜੋ ਹੈ 'ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ'।

 

View this post on Instagram

 

A post shared by Karan Johar (@karanjohar)

ਗੀਤ 'ਲਵਰ' ਦੀ ਗੱਲ ਕਰੀਏ ਤਾਂ ਇਹ ਦਿਲਜੀਤ ਦਾ ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦਿੰਦਾ ਹੈ । ਖਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਬਾਲੀਵੁੱਡ ਦੇ ਕਈ ਸਿਤਾਰੇ ਵੀ ਕਾਫੀ ਪਸੰਦ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਮੰਨਿਆ ਕਿ ਲਵਰ ਉਨ੍ਹਾਂ ਦਾ ਪਸੰਦੀਦਾ ਗੀਤ ਹੈ। ਇਸ ਤੋਂ ਇਲਾਵਾ ਕਿਆਰਾ ਅਡਵਾਨੀ, ਵਰੁਣ ਧਵਨ, ਸਾਰਾ ਅਲੀ ਖਾਨ ਨੇ ਵੀ ਇਸ ਗੀਤ 'ਤੇ ਵੀਡੀਓ ਬਣਾਈਆਂ ਹਨ ।

You may also like