ਫ਼ਿਲਮ ਮਿੰਦੋ ਤਸੀਲਦਾਰਨੀ ਦੀ ਇਸ ਅਦਾਕਾਰਾ ਨੇ ਪਿਤਾ ਲਈ ਲਿਖੀ ਭਾਵੁਕ ਪੋਸਟ,ਆਪਣੇ ਚਾਹੁਣ ਵਾਲਿਆਂ ਨੂੰ ਦਿੱਤਾ ਖ਼ਾਸ ਸੁਨੇਹਾ

written by Shaminder | January 08, 2020

ਪਾਲੀਵੁੱਡ ਅਤੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਅੱਜ ਭਰ ਲਓ ਆਪਣੀਆਂ ਅੱਖਾਂ 'ਚ,ਬਾਹਾਂ ਵਿੱਚ,ਕੱਲ੍ਹ ਸ਼ਾਇਦ ਏਨੇ ਖੁਸ਼ਨਸੀਬ ਨਾ ਹੋ ਸਕੋਗੇ,ਉਨ੍ਹਾਂ ਦੀ ਗੈਰ ਹਾਜ਼ਿਰੀ 'ਚ..ਉਨ੍ਹਾਂ ਦੇ ਸਨਮਾਨ ਦੀ ਮਹਿਕ 'ਚ ਤੇ ਕਦੇ ਫੁੱਲਾਂ ਦੀ ਖੁਸ਼ਬੂ 'ਚ ਉਨ੍ਹਾਂ ਨੂੰ ਲੱਭਦੇ ਰਹਿ ਜਾਓਗੇ,ਬਸ ਲੱਭਦੇ ਹੀ ਰਹਿ ਜਾਓਗੇ #ਪਾਪਾ । ਹੋਰ ਵੇਖੋ:ਕਵਿਤਾ ਕੌਸ਼ਿਕ ਨੇ ਪੋਸਟ ਪਾ ਕੇ ਗੁਰਦਾਸ ਮਾਨ ਨਾਲ ਮਿਲਣ ਦੀ ਖੁਸ਼ੀ ਕੀਤੀ ਸਾਂਝੀ https://www.instagram.com/p/B7CzIReF5GQ/ ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਲਿਖਿਆ ਕਿ "ਕਿਰਪਾ ਕਰਕੇ ਮੇਰੇ ਆਪਣੇ ਆਪ 'ਤੇ ਮਿਹਰਬਾਨੀ ਕਰੋ,ਜੇ ਤੁਹਾਡੇ ਦਿਲ 'ਚ ਮੇਰੇ ਲਈ ਪਿਆਰ ਹੈ ਤਾਂ ਆਪਣੇ ਪਿਤਾ ਕੋਲ ਜਾਓ ਅਤੇ ਉਨ੍ਹਾਂ ਨੂੰ ਇਹ ਤਸਵੀਰ ਦਿਖਾਓ ।ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਕੱਸ ਕੇ ਜੱਫੀ ਪਾਓ। https://www.instagram.com/p/B6hYxzfl9J2/ ਅੱਜ ਮੇਰੇ ਲਈ ਤੁਸੀਂ ਇਹ ਸਭ ਕਰੋ ਅਤੇ ਮੈਨੂੰ ਦੱਸੋ ਕਿ ਉਨ੍ਹਾਂ ਨੇ ਕੀ ਜਵਾਬ ਦਿੱਤਾ'।ਦੱਸ ਦਈਏ ਕਿ ਅਦਾਕਾਰਾ ਕਵਿਤਾ ਕੌਸ਼ਿਕ ਆਪਣੇ ਸੀਰੀਅਲ ਚੰਦਰਮੁਖੀ ਚੌਟਾਲਾ ਦੇ ਕਾਰਨ ਚਰਚਾ 'ਚ ਆਈ ਸੀ ਅਤੇ ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਉਹ ਨਜ਼ਰ ਆ ਚੁੱਕੇ ਹਨ ।ਪਿੱਛੇ ਜਿਹੇ ਕਰਮਜੀਤ ਅਨਮੋਲ ਨਾਲ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਵੀ ਆਈ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

0 Comments
0

You may also like