ਟੀਵੀ ਅਦਾਕਾਰਾ ਮਾਹੀ ਵਿੱਜ ਨੇ ਜਨਮ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਧੀ ਦੀ ਤਸਵੀਰ

written by Shaminder | December 26, 2019

ਟੀਵੀ ਦੀ ਮਸ਼ਹੂਰ ਅਦਾਕਾਰਾ ਮਾਹੀ ਵਿੱਜ ਨੇ ਪਹਿਲੀ ਵਾਰ ਆਪਣੀ ਧੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਹੈ । ਮਾਹੀ ਇਸ ਤੋਂ ਪਹਿਲਾਂ ਵੀ ਆਪਣੀ ਧੀ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ  ਹੈ,ਪਰ ਅੱਜ ਤੱਕ ਜਿੰਨੀਆਂ ਵੀ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ ਉਸ 'ਚ ਬੇਟੀ ਦਾ ਚਿਹਰਾ ਨਹੀਂ ਸੀ ਵਿਖਾਇਆ ।
[embed]https://www.instagram.com/p/B6f884GhCwu/[/embed]
ਪਰ ਜੋ ਹੁਣ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਸ 'ਚ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਵਿਖਾਇਆ ਹੈ ।ਕਿਉਂਕਿ ਇੱਕ ਖ਼ਾਸ ਮੌਕੇ 'ਤੇ ਯਾਨੀ ਕਿ ਉਨ੍ਹਾਂ ਦੇ ਪਤੀ ਜੈ ਦਾ ਜਨਮ ਦਿਨ ਸੀ ਅਤੇ ਆਪਣੀ ਧੀ ਦੇ ਮੂੰਹ ਨੂੰ ਵਿਖਾਉਣ ਲਈ ਇਸ ਖ਼ਾਸ ਦਿਨ ਨੂੰ ਚੁਣਿਆ ਹੈ ।
[embed]https://www.instagram.com/p/B6fARg9h5Xf/[/embed]
ਇਸ ਜੋੜੀ ਨੇ 2011 'ਚ ਵਿਆਹ ਕਰਵਾਇਆ ਸੀ ਅਤੇ ਦੋਵੇਂ ਇੱਕ ਰਿਆਲਿਟੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ ।
[embed]https://www.instagram.com/p/B4fRYW4BEF8/[/embed]
ਮਾਹੀ ਤੇ ਜੈ ਬਿੱਗ ਬੌਸ 13 'ਚ ਬਤੌਰ ਮਹਿਮਾਨ ਵੀ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਇਹ ਜੋੜੀ ਕਈ ਟੀਵੀ ਸੀਰੀਅਲਸ 'ਚ ਵੀ ਨਜ਼ਰ ਆ ਰਹੀ ਹੈ ।
 

0 Comments
0

You may also like