ਅਦਾਕਾਰਾ ਪਾਇਲ ਰੋਹਤਗੀ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ, ਅਦਾਕਾਰਾ ਨੇ ਇਸ ਤਰ੍ਹਾਂ ਕੱਢਿਆ ਗੁੱਸਾ

Written by  Shaminder   |  July 09th 2020 01:13 PM  |  Updated: July 09th 2020 01:13 PM

ਅਦਾਕਾਰਾ ਪਾਇਲ ਰੋਹਤਗੀ ਦਾ ਟਵਿੱਟਰ ਅਕਾਊਂਟ ਹੋਇਆ ਸਸਪੈਂਡ, ਅਦਾਕਾਰਾ ਨੇ ਇਸ ਤਰ੍ਹਾਂ ਕੱਢਿਆ ਗੁੱਸਾ

ਪਾਇਲ ਰੋਹਤਗੀ ਦਾ ਟਵਿੱਟਰ ਅਕਾਊਂਟ ਇੱਕ ਵਾਰ ਮੁੜ ਤੋਂ ਸਸਪੈਂਡ ਹੋ ਗਿਆ ਹੈ । ਇਸ ਦਾ ਪਤਾ ਲੱਗਣ ‘ਤੇ ਅਦਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ । ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਟਵਿੱਟਰ ਇੰਡੀਆ ਨੇ ਉਨ੍ਹਾਂ ਦਾ ਅਕਾਊਂਟ ਬਿਨਾਂ ਕਿਸੇ ਕਾਰਨ ਤੋਂ ਕਿਉਂ ਬੰਦ ਕੀਤਾ । ਇਸ ਦਾ ਇਲਜ਼ਾਮ ਉਨ੍ਹਾਂ ਨੇ ਲਿਬਰਲਸ ‘ਤੇ ਲਗਾਇਆ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ।

https://www.instagram.com/p/CCYFL6CHg5g/

ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਇਲ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ ।ਜਿਸ ਤੋਂ ਬਾਅਦ ਪਾਇਲ ਦੀ ਸਪੋਟ ‘ਚ #isupportpayalrohatgi ਟ੍ਰੈਂਡ ਕਰਨ ਲੱਗ ਪਿਆ।

https://www.instagram.com/p/CCYQhcRA7Wr/

ਅਕਾਊਂਟ ਰੀ-ਸਟੋਰ ਹੋ ਗਿਆ ਅਤੇ ਪਾਇਲ ਮੁੜ ਤੋਂ ਆਪਣੇ ਤਿੱਖੇ ਤੇਵਰ ਅਤੇ ਅੰਦਾਜ਼ ‘ਚ ਟਵੀਟ ਅਤੇ ਪੋਸਟ ਕਰਦੀ ਵਿਖਾਈ ਦੇਣ ਲੱਗ ਪਈ ।ਦੱਸ ਦਈਏ ਕਿ 2019 ‘ਚ ਗਾਂਧੀ ਅਤੇ ਨਹਿਰੂ ਪਰਿਵਾਰ ਖਿਲਾਫ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪਾਇਲ ਨੂੰ ਹਿਰਾਸਤ ‘ਚ ਵੀ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network