
ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਬੇਟੇ ਗਾਇਕ ਆਦਿਤਿਆ ਨਰਾਇਣ ਜੋ ਕਿ ਇਸ ਸਾਲ ਪਹਿਲੀ ਵਾਰ ਪਿਤਾ ਬਣਨ ਦੀ ਖੁਸ਼ੀ ਹਾਸਲ ਹੋਈ ਹੈ। ਪਰਮਾਤਮਾ ਨੇ ਉਨ੍ਹਾਂ ਨੂੰ ਬੇਟੀ ਦੀ ਦਾਤ ਬਖ਼ਸੀ ਹੈ। ਆਦਿਤਿਆ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।
ਕੁਝ ਸਮੇਂ ਪਹਿਲਾਂ ਹੀ ਆਦਿਤਿਆ ਨਰਾਇਣ ਨੇ ਤਿੰਨ ਮਹੀਨਿਆਂ ਬਾਅਦ ਆਪਣੀ ਬੇਟੀ ਦਾ ਚਿਹਰਾ ਦਿਖਾਇਆ ਹੈ। ਗਾਇਕ ਨੇ ਆਪਣੀ ਧੀ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
![Aditya Narayan, Shweta Agarwal reveal daughter's face for FIRST time [See Pictures]](https://wp.ptcpunjabi.co.in/wp-content/uploads/2022/05/Aditya-Narayan-Shweta-Agarwal-reveal-daughters-face-for-FIRST-time-See-Pictures-2.jpg)
ਆਦਿਤਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਕਿਊਟ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਦਾਦਾ, ਦਾਦੀ ਔਰ ਛੋਟੀ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਤਸਵੀਰ ਚ ਦੇਖ ਸਕਦੇ ਹੋਏ ਦਾਦਾ-ਦਾਦੀ ਆਪਣੀ ਪੋਤੀ ਉੱਤੇ ਪਿਆਰ ਲੁਟਾ ਰਹੇ ਨੇ। ਆਦਿਤਿਆ ਤੇ ਸ਼ਵੇਤਾ ਅਗਰਵਾਲ ਨੇ ਆਪਣੀ ਧੀ ਦਾ ਨਾਮ ਤਿਵੀਸ਼ਾ ਰੱਖਿਆ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ।
![Aditya Narayan, Shweta Agarwal reveal daughter's face for FIRST time [See Pictures]](https://wp.ptcpunjabi.co.in/wp-content/uploads/2022/05/Aditya-Narayan-Shweta-Agarwal-reveal-daughters-face-for-FIRST-time-See-Pictures-.jpg)

ਆਦਿਤਿਆ ਨਰਾਇਣ ਦੇ ਪਿਤਾ ਪ੍ਰਸਿੱਧ ਗਾਇਕ ਹਨ ਅਤੇ ਉਨ੍ਹਾਂ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਏਨੀਂ ਦਿਨੀਂ ਪੂਰਾ ਪਰਿਵਾਰ ਆਪਣੀ ਨੰਨ੍ਹੀ ਪਰੀ ਦੇ ਨਾਲ ਸਮਾਂ ਬਿਤਾ ਰਿਹਾ ਹੈ।
ਹੋਰ ਪੜ੍ਹੋ : ਜਾਣੋ ਸ਼ਹਿਨਾਜ਼ ਗਿੱਲ, ਹਿਨਾ ਖ਼ਾਨ, ਤੇਜਸਵੀ ਪ੍ਰਕਾਸ਼ ਕਿੰਨੀ ਕਮਾਈ ਕਰਦੀਆਂ ਨੇ ਸੋਸ਼ਲ ਮੀਡੀਆ ਤੋਂ
View this post on Instagram