ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ‘ਚ ਮਨਰਾਜ ਦੀ ਪ੍ਰਫਾਰਮੈਂਸ ਦੇਖ ਭਾਵੁਕ ਹੋਈ ਅਫਸਾਨਾ ਖ਼ਾਨ, ਯਾਦ ਆਏ ਆਪਣੇ ਪੁਰਾਣੇ ਦਿਨ

written by Shaminder | September 15, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7) ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ‘ਚ ਬੱਚੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜਾਂ ਦਾ ਦਿਲ ਜਿੱਤ ਰਹੇ ਹਨ । ਹਰ ਬੱਚੇ ਦੀ ਪਰਾਫਾਰਮੈਂਸ ਇੱਕ ਤੋਂ ਵੱਧ ਇੱਕ ਹੈ ।ਵਾਇਸ ਆਫ਼ ਪੰਜਾਬ ਦੇ ਸੈੱਟ ਤੋਂ ਅੱਜ ਅਸੀਂ ਤੁਹਾਨੂੰ ਅਫਸਾਨਾ ਖ਼ਾਨ (Afsana Khan)  ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।

Afsana Khan -min Image From Instagram

ਹੋਰ ਪੜ੍ਹੋ : ਵੇਖੋ ਕਿੰਨੇ ਖੂਬਸੂਰਤ ਅੰਦਾਜ਼ ‘ਚ ਇਨ੍ਹਾਂ ਮੁੰਡਿਆਂ ਨੇ ਕਿਸਾਨਾਂ ਦਾ ਵਧਾਇਆ ਹੌਸਲਾ,ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਜਿਸ ‘ਚ ਇੱਕ ਬੱਚੇ ਦੀ ਪ੍ਰਫਾਰਮੈਂਸ ਨੂੰ ਵੇਖ ਕੇ ਅਫਸਾਨਾ ਖ਼ਾਨ ਏਨੀਂ ਕੁ ਪ੍ਰਭਾਵਿਤ ਹੋਈ ਕਿ ਉਸ ਨੂੰ ਬੱਚੇ ਮਨਰਾਜ ਦੇ ਘਰ ਦੇ ਹਾਲਾਤਾਂ ਬਾਰੇ ਜਦੋਂ ਅਫਸਾਨਾ ਖ਼ਾਨ ਨੂੰ ਪਤਾ ਲੱਗਿਆ ਤਾਂ ਉਸ ਨੂੰ ਆਪਣੇ ਦਿਨ ਯਾਦ ਆ ਗਏ ਜਦੋਂ ਅਫਸਾਨਾ ਖ਼ਾਨ ਦੇ ਮਾਤਾ ਜੀ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਮਿਹਨਤ ਮਜ਼ਦੂਰੀ ਕਰਦੇ ਸਨ ।

 

View this post on Instagram

 

A post shared by PTC Punjabi (@ptcpunjabi)

ਅਫਸਾਨਾ ਖ਼ਾਨ ਇਸ ਵੀਡੀਓ ‘ਚ ਕਹਿ ਰਹੀ ਹੈ ਕਿ ਮਨਰਾਜ ਦੇ ਮਾਤਾ ਪਿਤਾ ਵਾਂਗ ਉਸ ਦੀ ਮਾਂ ਨੇ ਵੀ ਬਹੁਤ ਸੰਘਰਸ਼ ਕੀਤਾ ਹੈ ।ਇਸ ਦੇ ਨਾਲ ਅਫਸਾਨਾ ਖ਼ਾਨ ਨੇ ਮਨਰਾਜ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਮਾਪਿਆਂ ਦੇ ਨਾਲ ਹੀ ਰਹੇ ਅਤੇ ਹਮੇਸ਼ਾ ਉਨ੍ਹਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇ ।

ਅਫਸਾਨਾ ਖ਼ਾਨ ਦੇ ਫੈਨਸ ਨੂੰ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਦੱਸ ਦਈਏ ਕਿ ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਉਹ ਗਾਇਕਾ ਹੈ ਜਿਸ ਨੇ ਕਾਫੀ ਸੰਘਰਸ਼ ਕੀਤਾ ਹੈ ਆਪਣੇ ਆਪ ਨੂੰ ਪੰਜਾਬੀ ਇੰਡਸਟਰੀ ‘ਚ ਸਥਾਪਿਤ ਕਰਨ ਦੇ ਲਈ । ਅੱਜ ਉਸ ਦਾ ਨਾਂਅ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੈ ।

 

0 Comments
0

You may also like