ਅਫਸਾਨਾ ਖ਼ਾਨ ਨੇ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਬੇਹੱਦ ਹੀ ਖ਼ਾਸ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

Written by  Lajwinder kaur   |  October 17th 2022 06:23 PM  |  Updated: October 17th 2022 06:23 PM

ਅਫਸਾਨਾ ਖ਼ਾਨ ਨੇ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਬੇਹੱਦ ਹੀ ਖ਼ਾਸ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

Afsana Khan shares emotional video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਭਾਵੇਂ ਇਸ ਸੰਸਾਰ ਤੋਂ ਗਏ ਕਈ ਮਹੀਨੇ ਬੀਤ ਗਏ ਹਨ, ਪਰ ਉਨ੍ਹਾਂ ਨੂੰ ਯਾਦ ਕਰਕੇ ਪ੍ਰਸ਼ੰਸਕ ਤੇ ਕਲਾਕਾਰ ਭਾਵੁਕ ਹੋ ਜਾਂਦੇ ਹਨ। ਖਾਸ ਕਰਕੇ ਉਹ ਲੋਕ ਮੂਸੇਵਾਲਾ ਨੂੰ ਕਦੇ ਨਹੀਂ ਭੁੱਲ ਸਕਦੇ ਜੋ ਉਨ੍ਹਾਂ ਦੇ ਬੇਹੱਦ ਕਰੀਬ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਨਾਮ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਵੀ ਹੈ, ਜਿਸ ਨੂੰ ਉਹ ਭੈਣ ਮੰਨਦੇ ਸਨ। ਗਾਇਕਾ ਅਫਸਾਨਾ ਖ਼ਾਨ ਵੀ ਅਕਸਰ ਹੀ ਆਪਣੇ ਭਰਾ ਸਿੱਧੂ ਮੂਸੇਵਾਲਾ ਨਾਲ ਬਿਤਾਏ ਖ਼ੂਬਸੂਰਤ ਪਲਾਂ ਨੂੰ ਵੀਡੀਓ ਦੇ ਰੂਪ ‘ਚ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਗਾਇਕਾ ਨੇ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਅਦਾਕਾਰਾ ਸੰਭਾਵਨਾ ਸੇਠ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਨਜ਼ਦੀਕੀ ਦੀ ਹੋਈ ਮੌਤ

Afsana Khan And Sidhu moose wala-min (2) image source: Instagram 

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਅਫ਼ਸਾਨਾ ਖਾਨ ਮੂਸੇਵਾਲਾ ਦੇ ਘਰ ਪਹੁੰਚਦੀ ਹੈ, ਉਹ ਬੜੇ ਪਿਆਰ ਨਾਲ ਮੂਸੇਵਾਲਾ ਦੀ ਮੰਮੀ ਨੂੰ ਮਿਲੀ, ਪਰ ਉਹ ਮੂਸੇਵਾਲਾ ਦੇ ਰੱਖੇ ਪਾਲਤੂ ਕੁੱਤਿਆਂ ਨੂੰ ਦੇਖ ਕੇ ਡਰ ਜਾਂਦੀ ਹੈ।

Afsana khan And sidhu Moose wala-min image source: Instagram

ਜਦੋਂ ਪਰਿਵਾਰ ਨੇ ਕਿਹਾ ਕਿ ਉਹ ਕੁੱਝ ਨਹੀਂ ਕਹਿੰਦਾ ਤਾਂ ਇਸ ਤੇ ਅਫਸਾਨਾ  ਨੇ ਜਵਾਬ ਦਿੱਤਾ ਕਿ ਉਹ ਤਾਂ ਡਰਪੋਕ ਹੈ। ਇਸ ਤੋਂ ਬਾਅਦ ਵੀਡੀਓ ‘ਚ ਸਿੱਧੂ ਮੂਸੇਵਾਲਾ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ਚ ਅਫਸਾਨਾ ਤੇ ਸਿੱਧੂ ਮੂਸੇਵਾਲਾ ਦੀ ਸਟੇਜ਼ ਸ਼ੋਅ ਵਾਲੀ ਵੀਡੀਓ ਕਲਿੱਪ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

afsana khan with sidhu moose wala rakhi-min image source: Instagram

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ। ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦੇਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network